ਜੰਮੂ-ਕਸ਼ਮੀਰ: ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਕੇਂਦਰੀ ਚੋਣ ਕਮੇਟੀ (The Central Election Committee),(ਸੀ.ਈ.ਸੀ.) ਨੇ ਆਗਾਮੀ ਵਿਧਾਨ ਸਭਾ ਚੋਣਾਂ (The Upcoming Assembly Elections) ਲਈ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦੇਣ ਲਈ ਬੀਤੀ ਸ਼ਾਮ ਨੂੰ ਦਿੱਲੀ ਵਿੱਚ ਮੀਟਿੰਗ ਕੀਤੀ ਸੀ। ਇਸ ਮੀਟਿੰਗ ਵਿੱਚ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲੜ ਰਹੇ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦਿੱਤਾ ਗਿਆ।

ਜਿਨ੍ਹਾਂ ਉਮੀਦਵਾਰਾਂ ਦੇ ਨਾਂ ਫਾਈਨਲ ਕੀਤੇ ਗਏ ਹਨ, ਉਨ੍ਹਾਂ ਵਿੱਚ ਪਹਿਲੇ ਪੜਾਅ ਲਈ ਪੰਪੋਰ ਤੋਂ ਇੰਜੀ. ਸਈਦ ਸ਼ੌਕਤ ਗਯੂਰ ਅੰਦਰਾਬੀ, ਰਾਜਪੋਰਾ ਤੋਂ ਅਰਸ਼ੀਦ ਭੱਟ, ਸ਼ੋਪੀਆਂ ਤੋਂ ਜਾਵੇਦ ਅਹਿਮਦ ਕਾਦਰੀ, ਅਨੰਤਨਾਗ ਪੱਛਮੀ ਤੋਂ ਮੁਹੰਮਦ ਰਫੀਕ ਵਾਨੀ, ਅਨੰਤਨਾਗ ਤੋਂ ਐਡਵੋਕੇਟ ਸਈਦ ਵਜਾਹਤ, ਸ੍ਰੀਗੁਫਵਾੜਾ ਬਿਜਬੇਹਰਾ ਤੋਂ ਸੋਫੀ ਯੂਸਫ, ਅਨੰਤਨਾਗ ਪੂਰਬੀ ਤੋਂ ਸ਼ੰਗਸ ਵੀਰ ਸਰਾਫ, ਇੰਦਰਵਾਲ ਤੋਂ ਤਾਰਿਕ ਕੀਨ, ਐਮ.ਐਸ. ਪਰਿਹਾਰ, ਪੇਡਰ-ਨਾਗਸੇਨੀ ਤੋਂ ਸੁਨੀਲ ਸ਼ਰਮਾ, ਭਦਰਵਾਹ ਤੋਂ ਦਲੀਪ ਸਿੰਘ ਪਰਿਹਾਰ, ਡੋਡਾ ਤੋਂ ਗਜੇ ਸਿੰਘ ਰਾਣਾ, ਡੋਡਾ ਪੱਛਮੀ ਤੋਂ ਸ਼ਕਤੀ ਰਾਜ ਪਰਿਹਾਰ, ਰਾਮਬਨ ਤੋਂ ਰਾਕੇਸ਼ ਠਾਕੁਰ, ਬਨਿਹਾਲ ਤੋਂ ਸਲੀਮ ਭੱਟ ਸ਼ਾਮਲ ਹਨ।

ਦੂਜੇ ਪੜਾਅ ਲਈ ਹੈਬਕਦਲ ਤੋਂ ਅਸ਼ੋਕ ਭੱਟ, ਗੁਲਾਬਗੜ੍ਹ (ਐੱਸ. ਟੀ.) ਤੋਂ ਮੁਹੰਮਦ ਅਕਰਮ ਚੌਧਰੀ, ਰਿਆਸੀ ਤੋਂ ਕੁਲਦੀਪ ਰਾਜ ਦੂਬੇ, ਸ਼੍ਰੀ ਮਾਤਾ ਵੈਸ਼ਨੋ ਦੇਵੀ ਤੋਂ ਰੋਹਿਤ ਦੂਬੇ, ਕਾਲਾਕੋਟ-ਸੁੰਦਰਬਨੀ ਤੋਂ ਠਾਕੁਰ ਰਣਧੀਰ ਸਿੰਘ, ਬੁਢਲ (ਐੱਸ. ਟੀ.) ਤੋਂ ਚੌਧਰੀ ਜ਼ੁਲਫਿਕਾਰ ਅਲੀ, ਐੱਸ. ਥਾਨਮੰਡੀ (ਐੱਸ. ਟੀ.) ਤੋਂ ਮੁਹੰਮਦ ਇਕਬਾਲ ਮਲਿਕ, ਸੁਰੰਕੋਟ (ਐੱਸ. ਟੀ.) ਤੋਂ ਸਈਅਦ ਮੁਸ਼ਤਾਕ ਅਹਿਮਦ ਬੁਖਾਰੀ, ਪੁੰਛ ਹਵੇਲੀ ਤੋਂ ਚੌਧਰੀ ਅਬਦੁਲ ਗਨੀ, ਮੇਂਢਰ (ਐੱਸ. ਟੀ.) ਤੋਂ ਮੁਰਤਜ਼ਾ ਖਾਨ ਨੂੰ ਉਮੀਦਵਾਰ ਐਲਾਨਿਆ ਗਿਆ ਹੈ।

ਤੀਜੇ ਪੜਾਅ ਲਈ ਊਧਮਪੁਰ ਪੱਛਮੀ ਤੋਂ ਪਵਨ ਗੁਪਤਾ, ਚੇਨਾਨੀ ਤੋਂ ਬਲਵੰਤ ਸਿੰਘ ਮਨਕੋਟੀਆ, ਰਾਮਨਗਰ ਤੋਂ ਸੁਨੀਲ ਭਾਰਦਵਾਜ, ਬਨੀ ਤੋਂ ਜੀਵਨ ਲਾਲ, ਬਿਲਵਾਰ ਤੋਂ ਸਤੀਸ਼ ਸ਼ਰਮਾ, ਬਸੋਹਲੀ ਤੋਂ ਦਰਸ਼ਨ ਸਿੰਘ, ਜਸਰੋਟਾ ਤੋਂ ਰਾਜੀਵ ਜਸਰੋਟੀਆ, ਹੀਰਾਨਗਰ ਐਡਵੋਕੇਟ ਵਿਜੇ ਕੁਮਾਰ ਸ਼ਰਮਾ , ਰਾਮਗੜ੍ਹ (ਐਸ.ਸੀ.) ਤੋਂ ਡਾ: ਦਵਿੰਦਰ ਕੁਮਾਰ ਮਨਿਆਲ, ਸਾਂਬਾ ਤੋਂ ਸੁਰਜੀਤ ਸਿੰਘ ਸਲਾਠੀਆ, ਵਿਜੇਪੁਰ ਤੋਂ ਚੰਦਰ ਪ੍ਰਕਾਸ਼ ਗੰਗਾ, ਸੁਚੇਤਗੜ੍ਹ (ਐਸ.ਸੀ.) ਤੋਂ ਘਾਰੂ ਰਾਮ ਭਗਤ, ਆਰ.ਐਸ. ਪੁਰਾ-ਜੰਮੂ ਦੱਖਣੀ ਤੋਂ ਡਾ: ਨਰਿੰਦਰ ਸਿੰਘ ਰੈਨਾ, ਜੰਮੂ ਪੂਰਬੀ ਤੋਂ ਯੁੱਧਵੀਰ ਸੇਠੀ, ਨਗਰੋਟਾ ਤੋਂ ਡਾ: ਦਵਿੰਦਰ ਸਿੰਘ ਰਾਣਾ, ਜੰਮੂ ਪੱਛਮੀ ਤੋਂ ਅਰਵਿੰਦ ਗੁਪਤਾ, ਜੰਮੂ ਉੱਤਰੀ ਤੋਂ ਸ਼ਾਮ ਲਾਲ ਸ਼ਰਮਾ, ਅਖਨੂਰ (ਐਸ.ਸੀ) ਤੋਂ ਮੋਹਨ ਲਾਲ ਭਗਤ, ਛੰਬ ਤੋਂ ਰਾਜੀਵ ਸ਼ਰਮਾ ਚੋਣ ਲੜਨਗੇ।

ਜ਼ਿਕਰਯੋਗ ਹੈ ਕਿ ਬੀਤੀ ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਜੇ.ਪੀ. ਨੱਡਾ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸੀ.ਈ.ਸੀ. ਹੋਰ ਮੈਂਬਰਾਂ ਨੇ ਵੀ ਜੰਮੂ-ਕਸ਼ਮੀਰ ਦੇ ਪਾਰਟੀ ਨੇਤਾਵਾਂ ਨਾਲ ਦਿੱਲੀ ਵਿੱਚ ਹੋਈ ਮੀਟਿੰਗ ਵਿੱਚ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਇਨ੍ਹਾਂ ਸਾਰੇ ਉਮੀਦਵਾਰਾਂ ਦੇ ਨਾਵਾਂ ਨੂੰ ਪ੍ਰਵਾਨਗੀ ਦਿੱਤੀ ਗਈ।

ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦੀ 90 ਮੈਂਬਰੀ ਵਿਧਾਨ ਸਭਾ ਲਈ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਤਿੰਨ ਪੜਾਵਾਂ ਵਿੱਚ ਵੋਟਾਂ ਪੈਣੀਆਂ ਹਨ। 90 ਮੈਂਬਰੀ ਹਰਿਆਣਾ ਵਿਧਾਨ ਸਭਾ ਲਈ 1 ਅਕਤੂਬਰ ਨੂੰ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 4 ਅਕਤੂਬਰ ਨੂੰ ਹੋਵੇਗੀ। ਭਾਜਪਾ ਖਾਸ ਕਰਕੇ ਆਪਣੇ ਗੜ੍ਹ ਜੰਮੂ ਖੇਤਰ ਵਿੱਚ ਕਾਂਗਰਸ ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।

Leave a Reply