November 5, 2024

ਜਾਣੋ ਪੌਸ਼ਟਿਕ ਤੱਤਾਂ ਨਾਲ ਭਰਪੂਰ ਕੋਕੋਨਟ ਰਾਇਸ ਨੂੰ ਬਣਾਉਣ ਦੀ ਸ਼ਾਨਦਾਰ ਤੇ ਝਟਪਟ ਰੈਸਿਪੀ

ਲਾਇਫ ਸਟਾਇਲ ਡੈਸਕ : ਚਾਵਲ ਖਾਣ ਦੇ ਸ਼ੌਕੀਨ ਲੋਕਾਂ ਲਈ ਅੱਜ ਅਸੀਂ ਇੱਕ ਰੈਸਿਪੀ ਲੈ ਕੇ ਆਏ ਹਾਂ, ਜੋ ਨਾ ਸਿਰਫ਼ ਸਵਾਦਿਸ਼ਟ ਹੈ ਸਗੋਂ ਸਿਹਤ ਲਈ ਵੀ ਭਰਪੂਰ ਹੈ। ਤੁਸੀਂ ਇਸ ਨੂੰ ਦੁਪਹਿਰ ਦੇ ਖਾਣੇ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਖਾ ਸਕਦੇ ਹੋ। ਇਸ ਨੂੰ ਖਾਣ ਨਾਲ ਤੁਸੀਂ ਸ਼ੂਗਰ ਅਤੇ ਮੋਟਾਪੇ ਵਰਗੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਪੌਸ਼ਟਿਕ ਤੱਤਾਂ ਨਾਲ ਭਰਪੂਰ ਨਾਰੀਅਲ ਚੌਲਾਂ ਨੂੰ ਬਣਾਉਣ ਦੀ ਸ਼ਾਨਦਾਰ ਅਤੇ ਝਟਪਟ ਰੈਸਿਪੀ।

ਨਾਰੀਅਲ ਕਈ ਜ਼ਰੂਰੀ ਵਿਟਾਮਿਨਾਂ ਅਤੇ ਖਣਿਜਾਂ ਦਾ ਖਜ਼ਾਨਾ ਹੈ। ਇਸ ਵਿੱਚ ਪ੍ਰੋਟੀਨ, ਕਾਰਬੋਹਾਈਡਰੇਟ, ਫਾਈਬਰ, ਹੈਲਦੀ ਫੈਟ, ਮੈਗਨੀਸ਼ੀਅਮ, ਕਾਪਰ, ਸੇਲੇਨੀਅਮ, ਮੈਂਗਨੀਜ਼, ਫਾਸਫੋਰਸ, ਆਇਰਨ ਅਤੇ ਪੋਟਾਸ਼ੀਅਮ ਵਰਗੇ ਤੱਤ ਹੁੰਦੇ ਹਨ।

ਕੋਕੋਨਟ ਰਾਇਸ ਰੈਸਿਪੀ
ਸਮੱਗਰੀ- ਸੁੱਕੇ ਨਾਰੀਅਲ ਦੇ ਗੋਲੇ-2 ਕੱਪ, ਬਾਸਮਤੀ ਚੌਲ-1 ਕੱਪ, ਮੂੰਗਫਲੀ-4 ਚੱਮਚ, ਕਾਜੂ-8 ਤੋਂ 10, ਚਨੇ ਦੀ ਦਾਲ (ਭਿੱਜੀ ਹੋਈ)-4 ਚੱਮਚ, ਉੜਦ ਦੀ ਦਾਲ (ਭਿੱਜੀ ਹੋਈ)-4 ਚੱਮਚ, ਸਰ੍ਹੋਂ – 1 ਚੱਮਚ, ਜੀਰਾ – 1 ਚੱਮਚ, ਕੜੀ ਪੱਤਾ – 5 ਤੋਂ 6, ਲਾਲ ਮਿਰਚ – 1, ਹਰੀ ਮਿਰਚ (ਬਾਰੀਕ ਕੱਟੀ ਹੋਈ) – 2, ਨਮਕ (ਸਵਾਦ ਅਨੁਸਾਰ), ਘਿਓ – 2 ਤੋਂ 3 ਚੱਮਚ

ਵਿਧੀ

ਤੁਸੀਂ ਜੋ ਵੀ ਚੌਲ ਵਰਤ ਰਹੇ ਹੋ, ਉਸ ਨੂੰ ਧੋ ਕੇ ਸਾਫ਼ ਕਰ ਲਓ। ਫਿਰ ਇਸ ਨੂੰ 15 ਮਿੰਟ ਜਾਂ ਅੱਧੇ ਘੰਟੇ ਲਈ ਪਾਣੀ ‘ਚ ਭਿੱਜੇ ਰਹਿਣ ਦਿਓ।

– ਇਕ ਪੈਨ ਵਿਚ ਘਿਓ ਗਰਮ ਕਰੋ।

– ਸਭ ਤੋਂ ਪਹਿਲਾਂ ਮੂੰਗਫਲੀ ਅਤੇ ਕਾਜੂ ਪਾਓ ਅਤੇ ਉਨ੍ਹਾਂ ਨੂੰ ਹਲਕਾ ਫਰਾਈ ਕਰੋ ਅਤੇ ਇਕ ਪਾਸੇ ਰੱਖ ਦਿਓ।

–  ਹੁਣ ਉਸੇ ਕੜਾਹੀ ਵਿੱਚ ਇੱਕ ਚੱਮਚ ਹੋਰ ਘਿਓ ਪਾਓ। ਇਸ ਵਿਚ ਸਰ੍ਹੋਂ, ਜੀਰਾ, ਕੜ੍ਹੀ ਪੱਤਾ, ਭਿੱਜੀ ਹੋਈ ਉੜਦ ਅਤੇ ਚਨੇ ਦੀ ਦਾਲ ਪਾ ਕੇ ਭੁੰਨ ਲਓ।

–  ਫਿਰ ਇਸ ਵਿਚ ਭੁੰਨੇ ਹੋਏ ਕਾਜੂ ਅਤੇ ਮੂੰਗਫਲੀ ਮਿਕਸ ਕਰ ਦਿਓ ,ਨਾਲ ਹੀ ਕੱਦੂ ਕਸ ਕੀਤਾ ਨਾਰੀਅਲ ਵੀ ਮਿਲਾਓ। ਹਰ ਚੀਜ਼ ਨੂੰ     2 ਹੋਰ ਮਿੰਟਾਂ ਲਈ ਫਰਾਈ ਕਰੋ ।

– ਫਿਰ ਇਸ ਵਿਚ ਚੌਲ ਅਤੇ ਸਵਾਦ ਅਨੁਸਾਰ ਨਮਕ ਪਾਓ। ਅਤੇ ਫਿਰ ਪਕਾਓ ।

– ਹੁਣ ਇਸ ਪੂਰੇ ਮਿਸ਼ਰਣ ਨੂੰ ਪ੍ਰੈਸ਼ਰ ਕੁੱਕਰ ‘ਚ ਪਾਓ, ਕਰੀਬ 1.5 ਕੱਪ ਪਾਣੀ ਪਾਓ ਅਤੇ 2 ਸੀਟੀਆਂ ਤੱਕ ਪਕਾਓ।

– ਤਿਆਰ ਹਨ ਕੋਕੋਨਟ ਰਾਇਸ।

By admin

Related Post

Leave a Reply