ਜਲੰਧਰ : ਬਹੁਜਨ ਸਮਾਜ ਪਾਰਟੀ ਦੇ ਪੰਜਾਬ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਪ੍ਰੈੱਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲੰਧਰ ਪੱਛਮੀ ਵਿਧਾਨ ਸਭਾ ਚੋਣਾਂ ਲਈ ਬਸਪਾ ਦੇ ਉਮੀਦਵਾਰ ਸ੍ਰੀ ਬਿੰਦਰ ਲੱਖਾ ਜੀ ਹੋਣਗੇ। ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਬਿੰਦਰ ਲੱਖਾ ਪਾਰਟੀ ਦਾ ਬੂਥ ਲੈਵਲ ਵਰਕਰ ਹੈ। ਜੋ ਪਿਛਲੇ 25 ਸਾਲਾਂ ਤੋਂ ਵੱਖ-ਵੱਖ ਅਹੁਦਿਆਂ ‘ਤੇ ਪਾਰਟੀ ਸੰਗਠਨ ਲਈ ਕੰਮ ਕਰ ਰਹੇ ਹਨ।

ਐਸ ਗਾਰਦੀ ਨੇ ਦੱਸਿਆ ਕਿ ਬਸਪਾ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਅੱਜ 20 ਜੂਨ ਨੂੰ ਦਾਖਲ ਕੀਤੇ ਜਾਣਗੇ। ਇਸ ਮੌਕੇ ਪਾਰਟੀ ਦੇ ਸੂਬਾ ਜਨਰਲ ਸਕੱਤਰ ਬਲਵਿੰਦਰ ਕੁਮਾਰ ਨੇ ਕਿਹਾ ਕਿ ਇੱਕ ਵਰਕਰ ਨੂੰ ਟਿਕਟ ਦੇ ਕੇ ਬਹੁਜਨ ਸਮਾਜ ਪਾਰਟੀ ਨੇ ਉਨ੍ਹਾਂ ਹਜ਼ਾਰਾਂ ਵਰਕਰਾਂ ਦਾ ਸਨਮਾਨ ਕੀਤਾ ਹੈ ਜੋ ਹਮੇਸ਼ਾ ਅਨੁਸ਼ਾਸਨ ਵਿੱਚ ਰਹਿ ਕੇ ਪਿਛਲੀ ਕਤਾਰ ਵਿੱਚ ਖੜ੍ਹ ਕੇ ਅਣਥੱਕ ਮਿਹਨਤ ਕਰਦੇ ਹਨ।

ਮਿਸ਼ਨਰੀ ਵਰਕਰ ਸ਼੍ਰੀ ਬਿੰਦਰ ਲੱਖਾ ਨੂੰ ਬਸਪਾ ਵੱਲੋਂ ਟਿਕਟ ਦਿੱਤੇ ਜਾਣ ਦਾ ਸਮੁੱਚੀ ਜਥੇਬੰਦੀ ਸਵਾਗਤ ਕਰਦੀ ਹੈ। ਇਸ ਮੌਕੇ ਬਸਪਾ ਦੇ ਸੂਬਾ ਪ੍ਰਧਾਨ ਵੱਲੋਂ ਉਮੀਦਵਾਰ ਨੂੰ ਪਾਰਟੀ ਟਿਕਟ ਦਿੱਤੀ ਗਈ। ਇਸ ਮੌਕੇ ਸੂਬਾ ਜਨਰਲ ਸਕੱਤਰ ਤੀਰਥ ਰਾਜਪੁਰਾ, ਸੂਬਾ ਕੈਸ਼ੀਅਰ ਸ੍ਰੀ ਪਰਮਜੀਤ ਮੱਲ, ਹਲਕਾ ਇੰਚਾਰਜ ਵੈਸਟ ਸ੍ਰੀ ਦਵਿੰਦਰ ਗੋਗਾ, ਐਸ.ਡੀ.ਓ ਜਨਰਲ ਢੰਡਾ, ਵਿਧਾਨ ਸਭਾ ਵੈਸਟ ਦੇ ਪ੍ਰਧਾਨ ਅਸ਼ੋਕ ਕੁਮਾਰ, ਐਡਵੋਕੇਟ ਦੀਪਕ ਕੁਮਾਰ, ਸੰਦੀਪ ਬਿੱਲਾ ਆਦਿ ਹਾਜ਼ਰ ਸਨ।

Leave a Reply