ਪੰਜਾਬ : ਜਲੰਧਰ (Jalandhar) ਦੇ ਇਕ ਮਸ਼ਹੂਰ ਹੋਟਲ ਦੇ ਮਾਲਕ ਨਾਲ ਕਰੋੜਾਂ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ।  ਜਾਣਕਾਰੀ ਅਨੁਸਾਰ ਰਮਾਡਾ ਹੋਟਲ ਦੇ ਮਾਲਕ ਰਾਜਨ ਚੋਪੜਾ ਨੂੰ ਧੋਖਾਦੇਹੀ ਦਾ ਸ਼ਿਕਾਰ ਬਣਾਇਆ ਗਿਆ ਹੈ, ਜਿਸ ਦਾ ਮਾਮਲਾ ਭਾਰਗਵ ਕੈਂਪ ਥਾਣੇ ਵਿੱਚ ਦਰਜ ਕੀਤਾ ਗਿਆ ਹੈ। ਸੇਂਟ ਸੋਲਜਰ ਗਰੁੱਪ ਵੀ ਰਾਜਨ ਚੋਪੜਾ ਦੇ ਪਰਿਵਾਰ ਨਾਲ ਸਬੰਧਤ ਹੈ। ਫਿਲਹਾਲ ਪੁਲਿਸ ਨੇ 5 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਰਾਜਨ ਚੋਪੜਾ ਨੇ ਦੱਸਿਆ ਕਿ ਉਹ ਉਮੇਸ਼ ਰਾਹੀਂ ਦਿੱਲੀ ਵਿੱਚ ਰਹਿੰਦੇ ਮੁਲਜ਼ਮਾਂ ਦੇ ਸੰਪਰਕ ਵਿੱਚ ਆਇਆ ਸੀ। ਮੁਲਜ਼ਮਾਂ ਨੇ ਉਸ ਨੂੰ ਝਾਂਸੇ ‘ਚ ਲੈ ਕੇ ਕੋ-ਵਰਕਿੰਗ ਬਿਜ਼ਨਸ ‘ਚ ਪੈਸੇ ਨਿਵੇਸ਼ ਕਰਕੇ ਮੁਨਾਫਾ ਕਮਾਉਣ ਦਾ ਝਾਂਸਾ ਦਿੱਤਾ। ਝਾਂਸੇ ‘ਚ ਲੈਣ ਤੋਂ ਬਾਅਦ ਰਾਜਨ ਚੋਪੜਾ ਦੀ ਦੋਸ਼ੀਆਂ ਨਾਲ 3 ਕਰੋੜ ਰੁਪਏ ਦੀ ਡੀਲ ਹੋਈ। ਰਾਜਨ ਚੋਪੜਾ ਨੇ ਜਦੋਂ ਨਿਵੇਸ਼ ਕਰਨ ਦੇ ਲਈ 3 ਕਰੋੜ ਰੁਪਏ ਦੋਸ਼ੀਆਂ ਨੂੰ ਦੇ ਦਿੱਤੇ।

ਇਸ ਤੋਂ ਬਾਅਦ ਮੁਲਜ਼ਮਾਂ ਨੇ ਜਾਅਲੀ ਦਸਤਖਤ ਕਰਕੇ ਫਰਜ਼ੀ ਪਾਟਨਰਸ਼ਿਪ ਡੀਡ ਤਿਆਰ ਕਰਵਾ ਲਈ। ਰਾਜਨ ਨੂੰ ਇਸ ਬਾਰੇ ਕੋਈ ਸੁਰਾਗ ਨਹੀਂ ਲੱਗਣ ਦਿੱਤਾ ਗਿਆ। ਦੂਜੇ ਪਾਸੇ ਜਦੋਂ ਪੀੜਤ ਰਾਜਨ ਨੇ ਮੁਲਜ਼ਮ ਬਾਰੇ ਸੱਚਾਈ ਦਾ ਖੁਲਾਸਾ ਕੀਤਾ ਤਾਂ ਉਹ ਹੈਰਾਨ ਰਹਿ ਗਿਆ। ਮੁਲਜ਼ਮਾਂ ਨੇ ਨਾ ਤਾਂ ਉਸ ਨੂੰ ਪੈਸੇ ਦਿੱਤੇ ਅਤੇ ਨਾ ਹੀ ਪੈਸੇ ਲਾਏ। ਕਮਿਸ਼ਨਰੇਟ ਪੁਲਿਸ ਨੇ ਉਕਤ ਮਾਮਲੇ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।।

ਮੁਲਜ਼ਮਾਂ ਦੀ ਪਛਾਣ ਪਰਮਿੰਦਰ ਸਿੰਘ ਸੱਭਰਵਾਲ ਵਾਸੀ ਛੱਤਰਪੁਰ ਮਾਰਗ ਡੀਐਲਐਫ ਨਵੀਂ ਦਿੱਲੀ, ਪਵਨੀਸ਼ ਸੱਭਰਵਾਲ, ਪਰਮੀਤ ਸੱਭਰਵਾਲ, ਗੁਰਲੀਨ ਕੌਰ ਸੱਭਰਵਾਲ ਅਤੇ ਉਮੇਸ਼ ਸਾਹਨ ਵਾਸੀ ਆਰਕਾਈਵ ਆਫਿਸ ਇਨਫਰਾ, ਭਾਰਗਵ ਕੈਂਪ ਵਜੋਂ ਹੋਈ ਹੈ। ਪੁਲਿਸ ਜਲਦੀ ਹੀ ਉਪਰੋਕਤ ਪੰਜਾਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰੇਗੀ।

Leave a Reply