ਜਲੰਧਰ ਦੇ 1 ਦਰਜਨ ਤੋਂ ਵੱਧ ਕੌਂਸਲਰ ਭਾਜਪਾ ‘ਚ ਹੋਏ ਸ਼ਾਮਲ
By admin / March 31, 2024 / No Comments / Punjabi News
ਜਲੰਧਰ : ਜਲੰਧਰ ‘ਚ ਅੱਜ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਅੱਜ ਜਲੰਧਰ ਦੇ ਕਈ ਕੌਂਸਲਰਾਂ ਨੇ ਭਾਜਪਾ ਨਾਲ ਹੱਥ ਮਿਲਾ ਲਿਆ।
ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਜਲੰਧਰ ਦੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ 1 ਦਰਜਨ ਤੋਂ ਵੱਧ ਕੌਂਸਲਰ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਨ੍ਹਾਂ ਕੌਂਸਲਰਾਂ ਵਿੱਚ ਕਮਲਜੀਤ ਸਿੰਘ ਭਾਟੀਆ, ਵਿਪਨ ਕੁਮਾਰ, ਹਰਵਿੰਦਰ ਲਾਡਾ, ਅਮਿਤ ਸਿੰਘ ਸੰਧਾ, ਸੌਰਭ ਸੇਠ, ਕਵਿਤਾ ਸੇਠ, ਰਾਧਿਕਾ ਪਾਠਕ, ਕਰਨ ਪਾਠਕ, ਵਰੇਸ਼ ਮਿੰਟੂ ਆਦਿ ਸ਼ਾਮਲ ਹਨ।
ਤੁਹਾਨੂੰ ਦੱਸ ਦੇਈਏ ਕਿ ਇਹ ਸਾਰੇ ਕੌਂਸਲਰ ਸਾਬਕਾ ਐਮ.ਪੀ. ਸੁਸ਼ੀਲ ਕੁਮਾਰ ਰਿੰਕੂ ਅਤੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੇ ਸੰਪਰਕ ਵਿੱਚ ਸਨ। ਸਾਬਕਾ ਸੰਸਦ ਮੈਂਬਰ ਰਿੰਕੂ ਨੇ ਨੇ ਹੀ ਇੰਨ੍ਹਾਂ ਸਾਰੇ ਕੌਂਸਲਰਾਂ ਨੂੰ ਭਾਜਪਾ ‘ਚ ਸ਼ਾਮਲ ਕਰਵਾਇਆ। ਜ਼ਿਕਰਯੋਗ ਹੈ ਕਿ ਸ਼ਾਮਲ ਹੋਣ ਤੋਂ ਪਹਿਲਾਂ ਇਨ੍ਹਾਂ ਸਾਰਿਆਂ ਦੀ ਇਕ ਨਿੱਜੀ ਥਾਂ ‘ਤੇ ਮੀਟਿੰਗ ਹੋਈ ਸੀ।