ਜਲੰਧਰ : ਜਲੰਧਰ (Jalandhar) ਦੀ ਮਕਸੂਦਾ ਮੰਡੀ (Maksuda Mandi) ‘ਚ ਬੀਤੀ ਰਾਤ ਇਕ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ, ਲੁਟੇਰਿਆਂ ਨੇ ਡਰਾਈਵਰ ਨੂੰ ਨਿਸ਼ਾਨਾ ਬਣਾਇਆ ਜੋ ਬਾਜ਼ਾਰ ਤੋਂ ਮਾਲ ਲੋਡ ਕਰ ਰਿਹਾ ਸੀ। ਹਾਲਾਂਕਿ ਲੁੱਟ ਦੀ ਕੋਸ਼ਿਸ਼ ਨਾਕਾਮ ਹੋ ਗਈ ਪਰ ਲੁਟੇਰਿਆਂ ਨੇ ਡਰਾਈਵਰ ਨੂੰ ਗੋਲੀ ਮਾਰ ਦਿੱਤੀ।
ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 10.30 ਵਜੇ ਕਾਲੀਆ ਕਾਲੋਨੀ ਵਾਸੀ ਊਧਮ ਸਿੰਘ ਜੋ ਕਿ ਕਾਰ ਚਲਾਉਂਦਾ ਹੈ। ਰਾਤ ਸਮੇਂ ਸਬਜ਼ੀ ਮੰਡੀ ‘ਚ ਗੱਡੀ ਭਰ ਕੇ ਮਕਸੂਦਾ ਸਾਮਾਨ ਲੈ ਕੇ ਜਾਣ ਲੱਗਾ ਤਾਂ ਭੂਰੇ ਰੰਗ ਦੀ ਇੰਡੀਕਾ ਕਾਰ ‘ਚ ਚਾਰ ਨੌਜਵਾਨ ਆਏ, ਜਿਨ੍ਹਾਂ ਨੇ ਕਾਰ ਉਸ ਦੀ ਗੱਡੀ ਅੱਗੇ ਖੜ੍ਹੀ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪੈਦਲ ਆਏ ਦੋ ਨੌਜਵਾਨ ਲੁਟੇਰਿਆਂ ਦੇ ਨਾਲ ਬਜ਼ਾਰ ‘ਚ ਖੜ੍ਹੇ ਸਨ, ਇਨ੍ਹਾਂ ਸਾਰਿਆਂ ਨੇ ਪਿਸਤੌਲ ਦਿਖਾ ਕੇ ਊਧਮ ਸਿੰਘ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਜਦੋਂ ਗੱਡੀ ਚਾਲਕ ਨੇ ਲੁਟੇਰਿਆਂ ਤੋਂ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਗੋਲੀ ਚਲਾ ਦਿੱਤੀ, ਜੋ ਊਧਮ ਦੇ ਹੱਥ ਵਿੱਚ ਲੱਗੀ। ਗੋਲੀ ਚਲਾ ਕੇ ਲੁਟੇਰੇ ਫ਼ਰਾਰ ਹੋ ਗਏ, ਜ਼ਖ਼ਮੀ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਗੋਲੀ ਉਸ ਦੇ ਹੱਥ ਵਿੱਚ ਫਸ ਗਈ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ।