ਪੰਜਾਬ : ਭਾਜਪਾ ਮਹਿਲਾ ਮੋਰਚਾ ਜਲੰਧਰ ਦੀ ਪ੍ਰਧਾਨ ਆਰਤੀ ਰਾਜਪੂਤ (Jalandhar President Aarti Rajput) ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਆਰਤੀ ਨੇ ਸੋਸ਼ਲ ਮੀਡੀਆ ਰਾਹੀਂ ਉਪਰੋਕਤ ਜਾਣਕਾਰੀ ਦਿੱਤੀ ਹੈ।

ਆਰਤੀ ਨੇ ਕਿਹਾ ਕਿ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਮੀਟਿੰਗਾਂ ਕਰਕੇ ਰਾਏ ਲਈ ਸੀ, ਉਹ ਇੱਕ ਗੱਲ ਨਹੀਂ ਮੰਨੀ ਗਈ। ਆਰਤੀ ਦਾ ਕਹਿਣਾ ਹੈ ਕਿ ਸੁਸ਼ੀਲ ਰਿੰਕੂ ਅਤੇ ਅੰਗੁਰਾਲ ਨਾਲ ਮੇਰੀ ਕੋਈ ਨਿੱਜੀ ਰੰਜਿਸ਼ ਨਹੀਂ ਹੈ ਪਰ ਸਾਡੀ ਮੰਗ ਸੀ ਕਿ ਉਮੀਦਵਾਰ ਭਾਜਪਾ ਦਾ ਹੀ ਹੋਣਾ ਚਾਹੀਦਾ ਹੈ।  ਆਰਤੀ ਦਾ ਕਹਿਣਾ ਹੈ ਕਿ ਜਿੰਨ੍ਹਾਂ ਦੇ ਖ਼ਿਲਾਫ਼ ਅਸੀਂ ਬੋਲਣ ਆਏ ਹਾਂ,ਉਨ੍ਹਾਂ ਲਈ ਅਸੀਂ ਵੋਟ ਨਹੀਂ ਮੰਗ ਸਕਦੇ,ਇਹ ਮੇਰੇ ਤੋਂ ਨਹੀਂ ਹੋਵੇਗਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਂ ਇੱਕ ਸਮਾਜ ਸੇਵੀ ਬਣੇ ਰਹਿਣਾ ਹੀ ਪਸੰਦ ਕਰਾਂਗੀ ।

Leave a Reply