ਜਲੰਧਰ : ਜਲੰਧਰ ‘ਚ ਚੋਰਾਂ ਅਤੇ ਲੁਟੇਰਿਆਂ ਦਾ ਆਤੰਕ ਲਗਾਤਾਰ ਵਧਦਾ ਜਾ ਰਿਹਾ ਹੈ। ਇਸੇ ਦੌਰਾਨ ਸਮਾਚਾਰ ਪ੍ਰਾਪਤ ਹੋਇਆ ਹੈ ਕਿ ਬੀਤੀ ਰਾਤ ਥਾਣਾ ਨੰਬਰ 8 ਦੇ ਖੇਤਰ ਵਿੱਚ ਪੈਂਦੇ ਟਰਾਂਸਪੋਰਟ ਨਗਰ ਨੇੜੇ ਈਕੋ ਸਪਾਰਕ ਈ-ਰਿਕਸ਼ਾ ਦੀ ਦੁਕਾਨ ਵੱਲ ਆਟੋ ਰਿਕਸ਼ਾ ਵਿੱਚ ਆਏ 4 ਚੋਰਾਂ ਨੇ ਦੁਕਾਨ ਦਾ ਸ਼ਟਰ ਪਾੜ ਕੇ 12 ਈ-ਰਿਕਸ਼ਾ ਬੈਟਰੀਆਂ ਚੋਰੀ ਕਰ ਲਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਰੋਹਿਤ ਅਰੋੜਾ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਉਹ ਰਾਤ 10 ਵਜੇ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ। ਸਵੇਰੇ ਉਸ ਨੂੰ ਗੁਆਂਢੀ ਦਾ ਫੋਨ ਆਇਆ ਕਿ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ। ਇਸ ਤੋਂ ਬਾਅਦ ਜਦੋਂ ਉਸ ਨੇ ਆ ਕੇ ਦੇਖਿਆ ਤਾਂ ਦੁਕਾਨ ਦਾ ਸ਼ਟਰ ਸਾਈਡ ਤੋਂ ਟੁੱਟਿਆ ਹੋਇਆ ਸੀ। ਜਦੋਂ ਉਸ ਨੇ ਦੁਕਾਨ ਦੇ ਅੰਦਰ ਜਾ ਕੇ ਦੇਖਿਆ ਤਾਂ ਸ਼ਟਰ ਦੇ ਕੋਲ ਬੈਟਰੀ ਪਈ ਸੀ, ਪਰ ਉਹ ਉੱਥੇ ਨਹੀਂ ਸੀ।
ਇਸ ਦੇ ਨਾਲ ਹੀ ਦਫ਼ਤਰ ਵਿੱਚ ਵੀ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਜਦੋਂ ਸੀ.ਸੀ.ਟੀ.ਵੀ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਰਾਤ ਕਰੀਬ 3 ਵਜੇ ਉਨ੍ਹਾਂ ਦੀ ਦੁਕਾਨ ਦੇ ਬਾਹਰ ਇਕ ਆਟੋ ਰੁਕਦਾ ਹੈ। ਇਸ ਆਟੋ ਵਿੱਚ ਆਏ ਚਾਰ ਚੋਰਾਂ ਨੇ ਦੁਕਾਨ ਦੇ ਬਾਹਰ ਆਟੋ ਰਿਕਸ਼ਾ ਰੋਕ ਕੇ ਦੁਕਾਨ ਦਾ ਸ਼ਟਰ ਸਾਈਡ ਤੋਂ ਉਖਾੜ ਕੇ ਅੰਦਰੋਂ 12 ਬੈਟਰੀਆਂ ਚੋਰੀ ਕਰ ਲਈਆਂ ਅਤੇ ਆਟੋ ਰਿਕਸ਼ਾ ਵਿੱਚ ਰੱਖ ਕੇ ਲੈ ਗਏ।
ਰੋਹਿਤ ਅਰੋੜਾ ਨੇ ਦੱਸਿਆ ਕਿ ਇੱਕ ਬੈਟਰੀ ਦੀ ਕੀਮਤ 10 ਹਜ਼ਾਰ ਰੁਪਏ ਹੈ। ਇਸ ਦੇ ਨਾਲ ਹੀ ਚੋਰ ਦਫ਼ਤਰ ਵਿੱਚ ਪਈ 7 ਹਜ਼ਾਰ ਰੁਪਏ ਦੀ ਨਕਦੀ ਵੀ ਚੋਰੀ ਕਰਕੇ ਲੈ ਗਏ ਹਨ। ਘਟਨਾ ਦੀ ਸੀ.ਸੀ.ਟੀ.ਵੀ. ਵੀਡੀਓ ਸਮੇਤ ਇਹ ਜਾਣਕਾਰੀ ਥਾਣਾ ਨੰਬਰ 8 ਦੇ ਏ.ਐਸ.ਆਈ. ਸੰਜੇ ਕੁਮਾਰ ਨੂੰ ਦੇ ਦਿੱਤੀ ਗਈ ਹੈ।