November 5, 2024

ਛੁੱਟੀ ਵਾਲੇ ਦਿਨ ਵੀ ਖੁੱਲ੍ਹੇ ਰਹਿਣਗੇ LIC ਦਫ਼ਤਰ,ਜਾਣੋ ਵਜ੍ਹਾ

ਨਵੀਂ ਦਿੱਲੀ : ਐੱਲ.ਆਈ.ਸੀ ਵਿੱਤੀ ਸਾਲ 2023-2024 ਦੇ ਅੰਤ ਤੋਂ ਪਹਿਲਾਂ ਟੈਕਸ ਬਚਾਉਣ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਟੈਕਸਦਾਤਾਵਾਂ ਦੀ ਸਹੂਲਤ ਲਈ 30 ਮਾਰਚ ਅਤੇ 31 ਮਾਰਚ ਨੂੰ ਆਪਣੇ ਦਫਤਰ ਖੁੱਲ੍ਹੇ ਰੱਖੇਗਾ। ਭਾਵ ਕਿ ਅੱਜ ਅਤੇ ਭਲਕੇ ਐੱਲ.ਆਈ.ਸੀ ਦੀਆ ਸ਼ਾਖਾਵਾਂ ਖੁੱਲ੍ਹਿਆਂ ਰਹਿਣਗੀਆਂ।

ਇਸ ਦੇ ਨਾਲ ਹੀ ਬੈਂਕ ਅੱਜ ਅਤੇ ਭਲਕੇ ਖੁੱਲ੍ਹੇ ਰਹਿਣਗੇ। ਪਰ ਇਸ ਐਤਵਾਰ ਨੂੰ ਸਾਰੇ ਬੈਂਕ ਨਹੀਂ ਖੁੱਲ੍ਹਣਗੇ, ਸਿਰਫ਼ ਉਹੀ ਬੈਂਕ ਖੁੱਲ੍ਹਣਗੇ ਜਿੱਥੇ ਟੈਕਸ ਵਸੂਲੀ ਦਾ ਕੰਮ ਹੋਵੇਗਾ। ਭਾਰਤੀ ਰਿਜ਼ਰਵ ਬੈਂਕ ਨੇ ਇਨ੍ਹਾਂ ਬੈਂਕਾਂ ਨੂੰ ਟੈਕਸ ਜਮ੍ਹਾਂ ਕਰਾਉਣ ਲਈ ਖੁੱਲ੍ਹੇ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਭਾਰਤੀ ਰਿਜ਼ਰਵ ਬੈਂਕ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਬੈਂਕਾਂ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ 30 ਮਾਰਚ ਅਤੇ 31 ਮਾਰਚ, 2024 ਨੂੰ ਆਮ ਕੰਮਕਾਜੀ ਘੰਟਿਆਂ ਤੱਕ ਸਰਕਾਰੀ ਲੈਣ-ਦੇਣ ਲਈ ਆਪਣੀਆਂ ਮਨੋਨੀਤ ਸ਼ਾਖਾਵਾਂ ਖੁੱਲ੍ਹੀਆਂ ਰੱਖਣ।

ਜ਼ੋਨਾਂ’ ਅਤੇ ਡਿਵੀਜ਼ਨਾਂ ਦੇ ਅਧਿਕਾਰ ਖੇਤਰ ਦੇ ਅਧੀਨ ਦਫਤਰਾਂ ਨੂੰ 30.3.2024 ਅਤੇ 31.3.2024 ਨੂੰ ਸਰਕਾਰੀ ਕੰਮਕਾਜ ਦੇ ਸਮੇਂ ਤੱਕ ਆਮ ਕੰਮਕਾਜ ਲਈ ਖੋਲ੍ਹਿਆ ਜਾਵੇਗਾ।” ਇਸ ਮਹੀਨੇ ਕਈ ਬੈਂਕ 31 ਮਾਰਚ ਐਤਵਾਰ ਨੂੰ ਖੁੱਲ੍ਹੇ ਰਹਿਣ ਵਾਲੇ ਹਨ। ਇਹ ਚਾਲੂ ਵਿੱਤੀ ਸਾਲ ਦਾ ਆਖਰੀ ਦਿਨ ਹੈ। ਆਰਬੀਆਈ ਅਨੁਸਾਰ ਭਾਰਤ ਸਰਕਾਰ ਨੇ 31 ਮਾਰਚ ਨੂੰ ਸਰਕਾਰੀ ਰਸੀਦਾਂ ਅਤੇ ਅਦਾਇਗੀਆਂ ਨਾਲ ਸਬੰਧਤ ਬੈਂਕਾਂ ਦੀਆਂ ਸਾਰੀਆਂ ਸ਼ਾਖਾਵਾਂ ਨੂੰ ਲੈਣ-ਦੇਣ ਲਈ ਖੁੱਲ੍ਹਾ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਵਿੱਤੀ ਸਾਲ 31 ਮਾਰਚ ਨੂੰ ਖਤਮ ਹੁੰਦਾ ਹੈ।

ਇਸ ਲਈ ਇਸ ਦਿਨ ਸਬੰਧਤ ਬੈਂਕਾਂ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। 1 ਅਪ੍ਰੈਲ 2024 ਤੋਂ  ਨਵਾਂ ਵਿੱਤੀ ਸਾਲ 2024-25 ਸ਼ੁਰੂ ਹੋਵੇਗਾ। ਸਾਰੇ ਸਰਕਾਰੀ ਲੈਣ-ਦੇਣ ਵਿੱਤੀ ਸਾਲ ਦੇ ਅੰਤ ‘ਤੇ ਰਿਕਾਰਡ ਕੀਤੇ ਜਾਂਦੇ ਹਨ। ਆਰਬੀਆਈ ਨੇ ਏਜੰਸੀ ਬੈਂਕਾਂ ਨੂੰ ਖੁੱਲ੍ਹੇ ਰਹਿਣ ਲਈ ਕਿਹਾ ਹੈ। ਏਜੰਸੀ ਬੈਂਕ ਉਹ ਹੁੰਦੇ ਹਨ ਜਿਨ੍ਹਾਂ ਵਿੱਚ ਸਾਰੇ ਸਰਕਾਰੀ ਲੈਣ-ਦੇਣ ਹੁੰਦੇ ਹਨ। ਏਜੰਸੀ ਬੈਂਕ ਆਮ ਵਾਂਗ ਖੁੱਲ੍ਹੇ ਰਹਿਣਗੇ। ਨੈਸ਼ਨਲ ਇਲੈਕਟ੍ਰਾਨਿਕ ਫੰਡ ਟ੍ਰਾਂਸਫਰ ਦੇ ਨਾਲ, ਰੀਅਲ ਟਾਈਮ ਗ੍ਰਾਸ ਸੈਟਲਮੈਂਟ ਸੁਵਿਧਾਵਾਂ ਵੀ ਜਾਰੀ ਰਹਿਣਗੀਆਂ।

By admin

Related Post

Leave a Reply