ਚੀਨ ਦੇ ਰਾਸ਼ਟਰਪਤੀ ਨੇ ਸ੍ਰੀਲੰਕਾ ਦੇ PM ਨੂੰ ਸਿਆਸੀ ਤਰੱਕੀ ਲਈ ਲਗਾਤਾਰ ਸਮਰਥਨ ਦਾ ਦਿੱਤਾ ਭਰੋਸਾ
By admin / March 28, 2024 / No Comments / World News
ਕੋਲੰਬੋ : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ (Chinese President Xi Jinping) ਨੇ ਪ੍ਰਧਾਨ ਮੰਤਰੀ ਦਿਨੇਸ਼ ਗੁਣਾਵਰਧਨੇ (PM Dinesh Gunawardene) ਨੂੰ ਸ੍ਰੀਲੰਕਾ ਦੀ ਸਿਆਸੀ ਅਤੇ ਸਮਾਜਿਕ-ਆਰਥਿਕ ਤਰੱਕੀ ਲਈ ਲਗਾਤਾਰ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੀਜਿੰਗ ਆਪਣੀ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਦੀ ਰੱਖਿਆ ਲਈ ਸ੍ਰੀਲੰਕਾ ਦੇ ਨਾਲ ਖੜ੍ਹਾ ਰਹੇਗਾ।
ਪ੍ਰਧਾਨ ਮੰਤਰੀ ਦਫਤਰ ਨੇ ਬੀਤੇ ਦਿਨ ਇਕ ਬਿਆਨ ਵਿਚ ਕਿਹਾ ਕਿ ਚੀਨ ਅਤੇ ਸ਼੍ਰੀਲੰਕਾ ਨੇ ਪੇਈਚਿੰਗ ਦੇ ਗ੍ਰੇਟ ਹਾਲ ਵਿਚ ਸ਼ੀ ਅਤੇ ਗੁਣਾਵਰਦੇਨਾ ਵਿਚਕਾਰ ਮੁਲਾਕਾਤ ਦੌਰਾਨ ਦੋਸਤੀ, ਸ਼ਾਂਤੀ, ਆਪਸੀ ਸਨਮਾਨ ਅਤੇ ਕਿਸੇ ਵੀ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਨਾ ਦੇਣ ਦੇ ਅੰਤਰਰਾਸ਼ਟਰੀ ਸਿਧਾਂਤ ਦੇ ਤਹਿਤ ਕੰਮ ਕਰਨਾ ਜਾਰੀ ਰੱਖਣ ਲਈ ਸਹਿਮਤ ਹੋਏ।
ਬਿਆਨ ਦੇ ਅਨੁਸਾਰ, “ਚੀਨੀ ਰਾਸ਼ਟਰਪਤੀ ਨੇ ਸ਼੍ਰੀਲੰਕਾ ਦੇ ਰਾਜਨੀਤਿਕ ਅਤੇ ਸਮਾਜਿਕ-ਆਰਥਿਕ ਪ੍ਰਗਤੀ ਦੇ ਯਤਨਾਂ ਲਈ ਚੀਨ ਦੇ ਨਿਰੰਤਰ ਸਮਰਥਨ ਦਾ ਭਰੋਸਾ ਦਿੱਤਾ। ਚੀਨੀ ਰਾਸ਼ਟਰਪਤੀ ਨੇ ਕਿਹਾ ਕਿ ਚੀਨ ਸ਼੍ਰੀਲੰਕਾ ਦੀ ਆਜ਼ਾਦੀ, ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਦੀ ਰੱਖਿਆ ਲਈ ਹਮੇਸ਼ਾ ਖੜ੍ਹਾ ਰਹੇਗਾ।
The post ਚੀਨ ਦੇ ਰਾਸ਼ਟਰਪਤੀ ਨੇ ਸ੍ਰੀਲੰਕਾ ਦੇ PM ਨੂੰ ਸਿਆਸੀ ਤਰੱਕੀ ਲਈ ਲਗਾਤਾਰ ਸਮਰਥਨ ਦਾ ਦਿੱਤਾ ਭਰੋਸਾ appeared first on Time Tv.