ਸਿੱਧਵਾਂ ਬੇਟ : ਪਿੰਡ ਸਲੇਮਪੁਰਾ ਦੇ ਨੌਜਵਾਨ ਹਰਦੀਪ ਸਿੰਘ ਬੱਗੂ (Hardeep Singh Bagu),(29) ਦੀ ਚਿੱਟੇ ਦੇ ਟੀਕੇ ਦੀ ਓਵਰਡੋਜ਼ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਨਸ਼ੇ ਦਾ ਆਦੀ ਸੀ ਅਤੇ ਉਸ ਦੀ ਲਾਸ਼ ਸਥਾਨਕ ਇੱਕ ਨਹਿਰ ਨੇੜਿਓਂ ਮਿਲੀ ਹੈ। ਮ੍ਰਿਤਕ ਦੇ ਹੱਥ ਵਿੱਚ ਚਿੱਟੇ ਦਾ ਟੀਕਾ ਸੀ।

ਮ੍ਰਿਤਕ ਦੇ ਭਰਾ ਗੁਰਦੀਪ ਸਿੰਘ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਹਰਦੀਪ ਨੂੰ ਧੰਨਾ ਸਿੰਘ ਵਾਸੀ ਸਲੇਮਪੁਰਾ ਘਰੋਂ  ਲੈ ਗਿਆ ਅਤੇ ਦੀਪਾਂਸ਼ੂ ਸਿੰਗਲਾ ਉਰਫ਼ ਵਾਸੀ ਸਿੱਧਵਾਂ ਬੇਟ ਨੇ ਉਸ ਦੀ ਬਾਂਹ ਵਿੱਚ ਚਿੱਟੇ ਦਾ ਟੀਕਾ ਲਾ ਦਿੱਤਾ। ਇਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੋਵੇਂ ਵਿਅਕਤੀ ਉਸ ਨੂੰ ਉਥੇ ਹੀ ਛੱਡ ਕੇ ਭੱਜ ਗਏ। ਇਸ ਸਬੰਧੀ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਸਬ-ਇੰਸਪੈਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਥਾਣਾ ਸਿੱਧਵਾਂ ਬੇਟ ਵਿਖੇ ਕੇਸ ਦਰਜ ਕਰ ਲਿਆ ਹੈ।

Leave a Reply