ਚਾਰਧਾਮ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਮਿਲੇਗੀ ਵੱਡੀ ਰਾਹਤ
By admin / April 29, 2024 / No Comments / Punjabi News
ਨਵੀਂ ਦਿੱਲੀ: ਚਾਰਧਾਮ ਯਾਤਰਾ (Chardham Yatra) ਲਈ ਉੱਤਰਾਖੰਡ ਆਉਣ ਵਾਲੇ ਸ਼ਰਧਾਲੂਆਂ ਨੂੰ ਹੁਣ ਧਾਮਾਂ ਅਤੇ ਮੰਦਰਾਂ ‘ਚ ਦਰਸ਼ਨ ਕਰਨ ਲਈ ਘੰਟਿਆਂਬੱਧੀ ਲੰਬੀਆਂ ਕਤਾਰਾਂ ‘ਚ ਨਹੀਂ ਖੜ੍ਹਨਾ ਪਵੇਗਾ। ਕੇਦਾਰਨਾਥ, ਬਦਰੀਨਾਥ, ਗੰਗੋਤਰੀ ਅਤੇ ਯਮੁਨੋਤਰੀ ‘ਚ ਟੋਕਨ ਸਲਾਟ ਪ੍ਰਣਾਲੀ ਰਾਹੀਂ ਇੱਕ ਘੰਟੇ ਵਿੱਚ ਦਰਸ਼ਨ ਕੀਤੇ ਜਾਣਗੇ।
ਸੂਬੇ ਦੇ ਸੈਰ ਸਪਾਟਾ ਮੰਤਰੀ ਸਤਪਾਲ ਮਹਾਰਾਜ (Tourism Minister Satpal Maharaj) ਨੇ ਕਿਹਾ ਕਿ ਸਰਕਾਰ ਇਸ ਸਾਲ ਟੋਕਨ ਸਲਾਟ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰੇਗੀ। ਸ਼ਰਧਾਲੂਆਂ ਦਾ ਇੱਕ ਸਮੂਹ ਬਣਾਇਆ ਜਾਵੇਗਾ ਅਤੇ ਇੱਕ ਨਿਸ਼ਚਿਤ ਸਮਾਂ ਦਿੱਤਾ ਜਾਵੇਗਾ। ਜੇਕਰ ਸੰਗਤਾਂ ਨੂੰ ਦਰਸ਼ਨਾਂ ਦਾ ਸਮਾਂ ਪਤਾ ਲੱਗ ਜਾਵੇ ਤਾਂ ਉਹ ਆਪਣੇ ਸਮੇਂ ਦੀ ਸੁਚੱਜੀ ਵਰਤੋਂ ਕਰ ਸਕਣਗੇ।
ਮਹਾਰਾਜ ਮੁਤਾਬਕ ਹੁਣ ਤੱਕ 15 ਲੱਖ ਤੋਂ ਵੱਧ ਸ਼ਰਧਾਲੂ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਇਸ ਸਾਲ ਇਹ ਗਿਣਤੀ ਨਵਾਂ ਰਿਕਾਰਡ ਬਣਾਏਗੀ। ਪਿਛਲੇ ਸਾਲ 56.31 ਲੱਖ ਸ਼ਰਧਾਲੂਆਂ ਨੇ ਯਾਤਰਾ ਕੀਤੀ ਸੀ।