November 5, 2024

ਗੂਗਲ ਫੋਟੋਜ਼ ‘ਚ ਹੁਣ ਆਇਆ ਵਨ ਟੈਪ ਵੀਡੀਓ ਐਡੀਟਿੰਗ ਫੀਚਰ

Latest Technology News | Google Photos | Google

ਗੈਜੇਟ ਡੈਸਕ : ਜੇਕਰ ਤੁਸੀਂ ਵੀ ਗੂਗਲ ਫੋਟੋਜ਼ (Google Photos) ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਗੂਗਲ ਹੁਣ ਵਨ ਟੈਪ ਵੀਡੀਓ ਐਡੀਟਿੰਗ ਫੀਚਰ ‘ਤੇ ਕੰਮ ਕਰ ਰਿਹਾ ਹੈ, ਜਿਸ ਤੋਂ ਬਾਅਦ ਐਂਡ੍ਰਾਇਡ ਯੂਜ਼ਰਸ ਸਿਰਫ ਇਕ ਕਲਿੱਕ ‘ਚ ਵੀਡੀਓ ਐਡਿਟ ਕਰ ਸਕਣਗੇ।

ਰਿਪੋਰਟ ਮੁਤਾਬਕ ਗੂਗਲ, ਗੂਗਲ ਫੋਟੋਜ਼ ਲਈ ਇਕ ਨਵੇਂ ਫੀਚਰ ‘ਤੇ ਕੰਮ ਕਰ ਰਿਹਾ ਹੈ ਜੋ ਫਿਲਹਾਲ ਬੀਟਾ ਵਰਜ਼ਨ ‘ਚ ਉਪਲੱਬਧ ਹੈ। ਕਿਹਾ ਜਾ ਰਿਹਾ ਹੈ ਕਿ ਗੂਗਲ ਫੋਟੋਜ਼ ‘ਚ ਇਕ ਨਵਾਂ ਟੂਲ ਆਉਣ ਵਾਲਾ ਹੈ, ਜਿਸ ਤੋਂ ਬਾਅਦ ਯੂਜ਼ਰਸ ਸਿਰਫ ਇਕ ਟੈਪ ‘ਚ ਵੀਡੀਓ ਐਡਿਟ ਕਰ ਸਕਣਗੇ।

ਰਿਪੋਰਟ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਯੂਜ਼ਰ ਕੋਲ ਵੀਡੀਓ ਦੇ ਕਿਸੇ ਹਿੱਸੇ ਜਾਂ ਪੂਰੇ ਵੀਡੀਓ ਨੂੰ ਐਡਿਟ ਕਰਨ ਦਾ ਵਿਕਲਪ ਹੋਵੇਗਾ। ਨਵੇਂ ਫੀਚਰ ਨੂੰ ਵੀਡੀਓ ਪ੍ਰੀਸੈਟਸ ਕਿਹਾ ਜਾ ਰਿਹਾ ਹੈ। ਸਭ ਤੋਂ ਪਹਿਲਾਂ ਐਂਡ੍ਰਾਇਡ ਅਥਾਰਟੀ ਨੇ ਇਸ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ।

ਕਿਹਾ ਜਾ ਰਿਹਾ ਹੈ ਕਿ ਨਵਾਂ ਫੀਚਰ ਗੂਗਲ ਫੋਟੋਜ਼ ਦੇ ਐਡਿਟ ਫੀਚਰ ਨੂੰ ਰਿਪਲੇਸ ਕਰੇਗਾ। ਨਵੇਂ ਫੀਚਰ ‘ਚ ਬੇਸਿਕ ਕੱਟ, ਸਲੋ ਮੋਸ਼ਨ, ਜ਼ੂਮ ਅਤੇ ਟ੍ਰੈਕ ਵਰਗੇ ਵਿਕਲਪ ਉਪਲਬਧ ਹੋਣਗੇ। ਬੇਸਿਕ ਕੱਟ ਫੀਚਰ ਦੀ ਮਦਦ ਨਾਲ ਯੂਜ਼ਰਸ ਕਿਸੇ ਵੀ ਵੀਡੀਓ ਨੂੰ ਟ੍ਰਿਮ ਕਰ ਸਕਣਗੇ।

By admin

Related Post

Leave a Reply