ਗੁਰੂਗ੍ਰਾਮ:ਹਾਲ ਹੀ ‘ਚ ਗੁਰੂਗ੍ਰਾਮ ਦੇ ਸੈਕਟਰ 90 ਦਾ ਲਾ ਫੋਰੈਸਟਾ ਰੈਸਟੋਰੈਂਟ ਸੁਰਖੀਆਂ ‘ਚ ਸੀ ਕਿਉਕਿ ਰੈਸਟੋਰੈਂਟ ਦਾ ਇਕ ਵੀਡੀਓ ਸੋਸ਼ਲ  ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਸੀ। ਜਿੱਥੇ ਕੁਝ ਲੋਕਾਂ ਨੂੰ ਮਾਊਥ ਫਰੈਸ਼ਨਰ ਦੇ ਨਾਂ ‘ਤੇ ਸੁੱਕੀ ਆਈਸ ਖੁਆਈ ਜਾਂਦੀ ਸੀ। ਜਿਸ ਤੋਂ ਬਾਅਦ 5 ਲੋਕਾਂ ਦੇ ਮੂੰਹ ‘ਚੋਂ ਖੂਨ ਦੀਆਂ ਉਲਟੀਆਂ ਆਉਣ ਲੱਗੀਆਂ। ਹੁਣ ਫੂਡ ਐਂਡ ਸੇਫਟੀ ਵਿਭਾਗ ਨੇ ਰੈਸਟੋਰੈਂਟ ਖ਼ਿਲਾਫ਼  ਕਾਰਵਾਈ ਕਰਦਿਆ ਲਾਇਸੈਂਸ ਰੱਦ ਕਰ ਦਿੱਤਾ ਹੈ।

ਗੁਰੂਗ੍ਰਾਮ ਦੇ ਜ਼ਿਲ੍ਹਾ ਫੂਡ ਸੇਫਟੀ ਅਧਿਕਾਰੀ ਰਮੇਸ਼ ਚੌਹਾਨ ਦੇ ਅਨੁਸਾਰ ,ਐਕਸ਼ਨ ਦੌਰਾਨ 15 ਦਿਨਾਂ  ਦੇ ਅੰਦਰ-ਅੰਦਰ ਰੈਸਟੋਰੈਂਟ ਤੋਂ ਜਵਾਬ ਮੰਗਿਆ ਗਿਆ ਸੀ । ਪਰ 15 ਦਿਨਾਂ ਬਾਅਦ ਵੀ, ਰੈਸਟੋਰੈਂਟ ਦੁਆਰਾ ਕੋਈ ਜਵਾਬ ਨਹੀਂ ਦਿੱਤਾ ਗਿਆ, ਜਿਸ ਤੋਂ ਬਾਅਦ ਰੈਸਟੋਰੈਂਟ ਦੇ ਲਾਇਸੈਂਸ ਨੂੰ ਰੱਦ ਕਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਪਹਿਲੀ ਵਾਰ ਅਜਿਹੀ ਘਟਨਾ ਗੁਰੂਗ੍ਰਾਮ ‘ਚ ਵਾਪਰੀ,ਇਸ ਲਈ ਜ਼ਿਲ੍ਹਾ ਫੂਡ ਸੁਰੱਖਿਆ ਵਿਭਾਗ ਨੇ ਇਸ ਘਟਨਾ ਤੋਂ ਸਬਕ ਲੈ ਕੇ ਹਰ ਰੈਸਟੋਰੈਂਟ ਵਿੱਚ ਛਾਪਾ ਮਾਰਿਆ। ਰੇਡ ਦੌਰਾਨ ਜਿੱਥੇ ਵੀ ਕੋਈ ਕਮੀ ਆਉਂਦੀ ਹੈ, ਉੱਥੇ ਤੁਰੰਤ ਨੋਟਿਸ ਦਿੱਤਾ ਜਾਂਦਾ ਹੈ।

ਪੂਰਾ ਮਾਮਲਾ ਕੀ ਹੈ

ਤੁਹਾਨੂੰ ਦੱਸ ਦੇਈਏ ਕਿ ਇਹ ਜੋੜਾ ਗੁਰੂਗ੍ਰਾਮ ਦੇ ਸੈਕਟਰ 90 ਵਿੱਚ ਸਥਿਤ ਸੈਫਾਇਰ 90 ਲਾ ਫੋਰੈਸਟ ਰੈਸਟੋਰੈਂਟ ਵਿੱਚ ਖਾਣਾ ਖਾਣ ਗਏ ਸੀ। ਸ਼ਿਕਾਇਤਕਰਤਾ ਅੰਕਿਤ ਨੇ ਦੱਸਿਆ ਕਿ ਉਹ ਆਪਣੀ ਪਤਨੀ ਨੇਹਾ, ਮਾਣਕ ਆਪਣੀ ਪਤਨੀ ਪ੍ਰੀਤਿਕਾ ਨਾਲ ਅਤੇ ਦੀਪਕ ਅਰੋੜਾ ਆਪਣੀ ਪਤਨੀ ਹਿਮਾਨੀ ਨਾਲ ਰੈਸਟੋਰੈਂਟ ‘ਚ ਖਾਣਾ ਖਾਣ ਗਏ ਸੀ। ਖਾਣਾ ਖਤਮ ਹੋਣ ਤੋਂ ਬਾਅਦ ਰੈਸਟੋਰੈਂਟ ਦੀ ਮਹਿਲਾ ਵੇਟਰ ਅੰਮ੍ਰਿਤਪਾਲ ਕੌਰ ਨੇ ਉਨ੍ਹਾਂ ਨੂੰ ਮਾਊਥ ਫਰੈਸ਼ਨਰ ਦਿੱਤਾ।ਅੰਕਿਤ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਬੇਟੀ ਨੂੰ ਗੋਦੀ ‘ਚ ਫੜ੍ਹਿਆ ਹੋਇਆ ਸੀ, ਜਿਸ ਕਾਰਨ ਉਹ ਮਾਊਥ ਫਰੈਸਨਰ ਨਹੀਂ ਖਾ ਸਕਿਆ, ਜਦਕਿ ਉਸ ਦੀ ਪਤਨੀ ਸਮੇਤ ਉਸ ਦੇ 5 ਦੋਸਤਾਂ ਨੇ ਮਾਊਥ ਫਰੈਸਨਰ ਖਾਧਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਮੂੰਹ ‘ਚ ਜਲਨ ਹੋਣ ਲੱਗੀ। ਮੂੰਹ ‘ਚੋਂ ਖੂਨ ਨਿਕਲਣ ਲੱਗਾ ਅਤੇ ਉਲਟੀਆਂ ਆਉਣ ਲੱਗੀਆਂ।

Leave a Reply