ਅੰਮ੍ਰਿਤਸਰ : ਗੁਰਦੁਆਰਾ ਸਾਹਿਬ ‘ਚ ਚੜ੍ਹਾਏ ਜਾਣ ਵਾਲੇ ਨਿਸ਼ਾਨ ਸਾਹਿਬ ਨੂੰ ਲੈ ਕੇ ਪੰਚ ਸਿੰਘ ਸਾਹਿਬਾਨ ਨੇ ਵੱਡਾ ਫ਼ੈਸਲਾ ਲਿਆ ਹੈ। ਅਸਲ ਵਿੱਚ ਐਸ.ਜੀ.ਪੀ.ਸੀ. ਧਰਮ ਪ੍ਰਚਾਰ ਕਮੇਟੀ (SGPC Dharma Prachar Committee) ਨੇ ਇੱਕ ਸਰਕੂਲਰ ਜਾਰੀ ਕਰਕੇ ਨਿਸ਼ਾਨ ਸਾਹਿਬ ਦੇ ਪਹਿਰਾਵੇ ਦਾ ਰੰਗ ਬਦਲਣ ਦੇ ਹੁਕਮ ਜਾਰੀ ਕੀਤੇ ਹਨ।

ਕੇਸਰੀ ਨਿਸ਼ਾਨ ਹਟਾ ਕੇ ਇਸ ਦੀ ਥਾਂ ਬਸੰਤ ਰੰਗ ਦੇ ਪਹਿਰਾਵੇ ਦਾ ਨਿਸ਼ਾਨ ਲਗਾਉਣ ਦਾ ਹੁਕਮ ਜਾਰੀ ਕੀਤਾ ਗਿਆ ਹੈ। ਜਾਰੀ ਹੁਕਮਾਂ ‘ਚ ਕਿਹਾ ਗਿਆ ਹੈ ਕਿ ਨਿਸ਼ਾਨ ਸਾਹਿਬ ਦੇ ਪਹਿਰਾਵੇ ਦਾ ਰੰਗ ਬਸੰਤੀ ਜਾਂ ਸੁਰਮਈ ਹੋਣਾ ਚਾਹੀਦਾ ਹੈ ਕਿਉਂਕਿ ਕੇਸਰੀ ਰੰਗ ‘ਚ ਭਗਵੇਂ ਰੰਗ ਦਾ ਭੁਲੇਖਾ ਲੱਗਦਾ ਹੈ।

Leave a Reply