ਦਾਸਪੁਰ : ਸਿੰਧ ਦੇ ਲਰਕਾਣਾ ਦੇ ਇਕ ਸਿੱਖ ਸ਼ਰਧਾਲੂ ਦੀ ਮਾਨਾਂਵਾਲਾ-ਨਨਕਾਣਾ ਸਾਹਿਬ ਰੋਡ (Mananwala-Nankana Sahib Road) ‘ਤੇ ਚੱਕ 572, ਭਗੌਰ ਨੇੜੇ ਹੋਈ ਕਥਿਤ ਲੁੱਟ ਦੌਰਾਨ ਮੌਤ ਹੋ ਗਈ।
ਸਰਹੱਦੀ ਸੂਤਰਾਂ ਅਨੁਸਾਰ ਸ਼ਿਕਾਇਤਕਰਤਾ ਅਕਸ਼ਿਤ ਕੁਮਾਰ ਵਾਸੀ ਉਸਤਾ ਮੁਹੰਮਦ, ਜਾਫਰਾਬਾਦ, ਬਲੋਚਿਸਤਾਨ ਨੇ ਵਾਰਬਰਟਨ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਜੀਜਾ ਰਾਜੇਸ਼ ਕੁਮਾਰ ਅਤੇ ਇੱਕ ਹੋਰ ਵਿਅਕਤੀ ਦੌਲਤ ਰਾਮ ਨਾਲ ਕਾਰ ਵਿੱਚ ਨਨਕਾਣਾ ਸਾਹਿਬ ਗੁਰਦੁਆਰਾ ਜਨਮ ਅਸਥਾਨ ਦੇ ਦਰਸ਼ਨਾਂ ਲਈ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਚੱਕ 572 ਨੇੜੇ ਪੁੱਜਾ ਤਾਂ ਮੋਟਰਸਾਈਕਲ ਸਵਾਰ ਤਿੰਨ ਬੰਦੂਕਧਾਰੀਆਂ ਨੇ ਉਸ ਨੂੰ ਰੋਕ ਕੇ ਉਸ ਕੋਲੋਂ 4 ਲੱਖ 50 ਹਜ਼ਾਰ ਰੁਪਏ ਅਤੇ ਡਰਾਈਵਰ ਕੋਲੋਂ 10 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ।