November 6, 2024

ਖਰਾਬ ਮੌਸਮ ਕਾਰਨ ਦਿੱਲੀ ਜਾਣ ਵਾਲੀਆਂ15 ਉਡਾਣਾਂ ਨੂੰ ਕੀਤਾ ਗਿਆ ਡਾਇਵਰਟ

ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ‘ਚ ਮੰਗਲਵਾਰ ਸ਼ਾਮ ਨੂੰ ਮੌਸਮ ‘ਚ ਅਚਾਨਕ ਬਦਲਾਅ ਕਾਰਨ ਦਿੱਲੀ ਜਾਣ ਵਾਲੀਆਂ ਘੱਟੋ-ਘੱਟ 15 ਉਡਾਣਾਂ ਦਾ ਮਾਰਗ ਬਦਲ ਦਿੱਤਾ ਗਿਆ। ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਇਕ ਸੂਤਰ ਨੇ ਦੱਸਿਆ ਕਿ 9 ਉਡਾਣਾਂ ਨੂੰ ਜੈਪੁਰ ਵੱਲ ਮੋੜ ਦਿੱਤਾ ਗਿਆ। ਅੰਮ੍ਰਿਤਸਰ ਅਤੇ ਲਖਨਊ ਦੋ-ਦੋ ਅਤੇ ਮੁੰਬਈ ਅਤੇ ਚੰਡੀਗੜ੍ਹ ਲਈ ਇੱਕ-ਇੱਕ। ਸੂਚਨਾ ਵਿਭਾਗ (ਆਈ.ਐੱਮ.ਡੀ.) ਨੇ ਆਪਣੇ ਤਾਜ਼ਾ ਅਪਡੇਟ ‘ਚ ਕਿਹਾ ਕਿ ਦਿੱਲੀ ‘ਚ ਕੁਝ ਸਮੇਂ ਲਈ ਭਾਰੀ ਬਾਰਸ਼ ਅਤੇ ਤੇਜ਼ ਹਵਾਵਾਂ ਚੱਲੀਆਂ, ਜਿਸ ਕਾਰਨ ਤਾਪਮਾਨ ‘ਚ ਵੱਧ ਤੋਂ ਵੱਧ ਗਿਰਾਵਟ ਆਈ। ਤਾਪਮਾਨ 36.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਇਕ ਡਿਗਰੀ ਘੱਟ ਹੈ।

ਵਿਸਤਾਰਾ ਏਅਰਲਾਈਨਜ਼ ਨੇ ਐਕਸ ‘ਤੇ ਦੋ ਵੱਖ-ਵੱਖ ਪੋਸਟਾਂ ‘ਚ ਕਿਹਾ ਕਿ ਪੁਣੇ ਅਤੇ ਰਾਂਚੀ ਤੋਂ ਰਾਸ਼ਟਰੀ ਰਾਜਧਾਨੀ ਜਾਣ ਵਾਲੀਆਂ ਉਸ ਦੀਆਂ ਦੋ ਉਡਾਣਾਂ ਨੂੰ ਦਿੱਲੀ ਹਵਾਈ ਅੱਡੇ ‘ਤੇ ਖਰਾਬ ਮੌਸਮ ਕਾਰਨ ਡਾਇਵਰਟ ਕੀਤਾ ਗਿਆ। ਇੱਕ ਪੋਸਟਾਂ ‘ਚ ਕਿਹਾ ਰਾਂਚੀ ਤੋਂ ਦਿੱਲੀ ਜਾਣ ਵਾਲੀ ਉਡਾਣ ਯੂਕੇ 754 (ਆਈ.ਐਕਸ.ਆਰ-ਡੀ.ਈ.ਐਲ) ਨੂੰ ਦਿੱਲੀ ਹਵਾਈ ਅੱਡੇ ‘ਤੇ ਖਰਾਬ ਮੌਸਮ ਕਾਰਨ ਜੈਪੁਰ (ਜੇ.ਏ.ਆਈ) ਵੱਲ ਮੋੜ ਦਿੱਤਾ ਗਿਆ ਹੈ। ”

By admin

Related Post

Leave a Reply