ਗੈਜੇਟ ਡੈਸਕ : ਮਾਈਕ੍ਰੋਸਾਫਟ (Microsoft) ਨੂੰ ਦੋ ਹਫਤੇ ਪਹਿਲਾਂ ਹੀ ਇਕ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਨੇ ਉਨ੍ਹਾਂ ਦੀਆਂ ਕਈ ਆਨਲਾਈਨ ਸੇਵਾਵਾਂ ਨੂੰ ਰੋਕ ਦਿੱਤਾ ਸੀ। Crowdstrike ਆਊਟੇਜ ਤੋਂ ਬਾਅਦ, Microsoft ਦੀ ਸੇਵਾ ਦੁਨੀਆ ਭਰ ਵਿੱਚ ਠੱਪ ਹੋ ਗਈ। ਇਸ ਨਾਲ ਯੂਜ਼ਰਸ ਨੂੰ ਕਾਫੀ ਪਰੇਸ਼ਾਨੀ ਹੋਈ।
ਹੁਣ ਲੱਗਦਾ ਹੈ ਕਿ ਕੰਪਨੀ ਨੂੰ ਇੱਕ ਹੋਰ ਝਟਕਾ ਲੱਗਾ ਹੈ। ਮਾਈਕ੍ਰੋਸਾਫਟ ਦੀ ਸੇਵਾ )Microsoft’s Service)ਫਿਰ ਤੋਂ ਠੱਪ ਹੋ ਗਈ ਹੈ। ਦਰਅਸਲ, ਵਰਡ, ਪਾਵਰਪੁਆਇੰਟ ਅਤੇ ਆਉਟਲੁੱਕ ਵਰਗੀਆਂ ਮਾਈਕ੍ਰੋਸਾਫਟ ਦੀਆਂ ਕਈ ਮਹੱਤਵਪੂਰਨ ਸੇਵਾਵਾਂ ਰੁਕ ਗਈਆਂ ਹਨ। ਕੰਪਨੀ ਦਾ ਕਹਿਣਾ ਹੈ ਕਿ ਉਹ ਇਸ ਸਮੱਸਿਆ ਦੀ ਜਾਂਚ ਕਰ ਰਹੇ ਹਨ।