ਕੰਗਨਾ ਰਣੌਤ ਦੇ ਥੱਪੜ ਮਾਰਨ ਦੀ ਘਟਨਾ ‘ਤੇ ਵਿਜੇ ਸਾਂਪਲਾ ਨੇ ਦਿੱਤੀ ਆਪਣੀ ਪ੍ਰਤੀਕਿਰਿਆ
By admin / June 11, 2024 / No Comments / Punjabi News
ਨਵੀੰ ਦਿੱਲੀ: ਹਾਲ ਹੀ ‘ਚ ਚੰਡੀਗੜ੍ਹ ਏਅਰਪੋਰਟ (Chandigarh Airport) ‘ਤੇ ਭਾਜਪਾ ਸੰਸਦ ਕੰਗਨਾ ਰਣੌਤ (BJP MP Kangana Ranaut) ਨੂੰ CISF ਦੀ ਮਹਿਲਾ ਸਿਪਾਹੀ ਕੁਲਵਿੰਦਰ ਕੌਰ (CISF Woman Soldier Kulwinder Kaur) ਵੱਲੋਂ ਥੱਪੜ ਮਾਰਨ ਦੀ ਘਟਨਾ ਸਾਹਮਣੇ ਆਈ ਸੀ। ਇਸ ‘ਤੇ ਭਾਜਪਾ ਨੇਤਾ ਵਿਜੇ ਸਾਂਪਲਾ (BJP Leader Vijay Sampla) ਨੇ ਆਪਣਾ ਬਿਆਨ ਦਿੱਤਾ ਹੈ।
ਉਨ੍ਹਾਂ ਨੇ ਥੱਪੜ ਮਾਰਨ ਵਾਲੀ ਜਵਾਨ ਬਾਰੇ ਕਿਹਾ ਕਿ, ‘…ਉਹ (ਸੀ.ਆਈ.ਐਸ.ਐਫ. ਕਾਂਸਟੇਬਲ) ਡਿਊਟੀ ‘ਤੇ ਸਨ ਅਤੇ ਉਨ੍ਹਾਂ ਨੇ ਵਰਦੀ ਪਾਈ ਹੋਈ ਸੀ। ਵਰਦੀ ਕਿਸੇ ਨੂੰ ਤੰਗ ਕਰਨ ਜਾਂ ਹਮਲਾ ਕਰਨ ਲਈ ਨਹੀਂ ਪਹਿਨੀ ਜਾਂਦੀ ਹੈ ਪਰ ਸੁਰੱਖਿਆ ਲਈ…ਉਨ੍ਹਾਂ ਨੂੰ ਵਰਦੀ ਦਾ ਸਤਿਕਾਰ ਕਰਨਾ ਚਾਹੀਦਾ ਸੀ। ਇਸ ਦੀ ਹਮਾਇਤ ਕਰਨ ਵਾਲੇ ਪੰਜਾਬ ਨੂੰ ਫਾਇਦਾ ਨਹੀਂ ਸਗੋਂ ਨੁਕਸਾਨ ਵਿੱਚ ਪਾ ਰਹੇ ਹਨ।”
ਇਸ ਘਟਨਾ ਬਾਰੇ ਸੀ.ਆਈ.ਐਸ.ਐਫ. ਕਾਂਸਟੇਬਲ ਕੁਲਵਿੰਦਰ ਕੌਰ ਦੇ ਭਰਾ ਸ਼ੇਰ ਸਿੰਘ ਮਹੀਵਾਲ ਨੇ ਕਿਹਾ ਹੈ ਕਿ ਉਸਨੇ ਜੋ ਵੀ ਕੀਤਾ ਹੈ ਇਸਦਾ ਉਸਨੂੰ ਕੋਈ ਅਫਸੋਸ ਨਹੀਂ ਹੈ। ਦੱਸ ਦਈਏ ਕਿ ਕੰਗਨਾ ਨੇ ਕਿਸਾਨ ਅੰਦੋਲਨ ਦੌਰਾਨ ਇਕ ਬਿਆਨ ‘ਚ ਕਿਹਾ ਸੀ ਕਿ ਇਹ ਔਰਤਾਂ 100 ਰੁਪਏ ਲੈ ਕੇ ਹੜਤਾਲ ‘ਤੇ ਬੈਠੀਆਂ ਹਨ।