ਕੰਗਨਾ ਰਣੌਤ ਦੇ ਖ਼ਿਲਾਫ਼ ਟਿੱਪਣੀ ਲਈ ਹਰ ਪਾਸਿਅੋਂ ਘਿਰੀ ਸੁਪ੍ਰੀਆ ਸ਼੍ਰੀਨੇਤ
By admin / March 25, 2024 / No Comments / Punjabi News
ਨਵੀਂ ਦਿੱਲੀ: ਕਾਂਗਰਸ ਨੇਤਾ ਸੁਪ੍ਰੀਆ ਸ਼੍ਰੀਨੇਤ (Congress Leader Supriya Srinet) ਵੱਲੋਂ ਫਿਲਮ ਅਭਿਨੇਤਰੀ ਤੇ ਭਾਜਪਾ ਦੀ ਉਮੀਦਵਾਰ ਬਣੀ ਕੰਗਨਾ ਰਣੌਤ (BJP Candidate Kangana Ranaut) ‘ਤੇ ਅਸ਼ਲੀਲ ਪੋਸਟ ਦਾ ਮਾਮਲਾ ਸਨਸਨੀਖੇਜ਼ ਬਣ ਗਿਆ ਹੈ। ਜਿੱਥੇ ਇੱਕ ਪਾਸੇ ਭਾਜਪਾ ਇਸ ਮੁੱਦੇ ਨੂੰ ਲੈ ਕੇ ਕਾਫੀ ਹਮਲਾਵਰ ਹੋ ਗਈ ਹੈ, ਉੱਥੇ ਹੀ ਹੁਣ ਰਾਸ਼ਟਰੀ ਮਹਿਲਾ ਕਮਿਸ਼ਨ ਵੀ ਹਰਕਤ ਵਿੱਚ ਆ ਗਿਆ ਹੈ।
ਕਮਿਸ਼ਨ ਦਾ ਕਹਿਣਾ ਹੈ ਕਿ ਅਭਿਨੇਤਰੀ ਕੰਗਨਾ ਰਣੌਤ ਦੇ ਖ਼ਿਲਾਫ਼ ਟਿੱਪਣੀ ਲਈ ਕਮਿਸ਼ਨ ਕਾਂਗਰਸ ਨੇਤਾ ਸੁਪ੍ਰੀਆ ਸ਼੍ਰੀਨੇਤ ਦੇ ਖ਼ਿਲਾਫ਼ ਚੋਣ ਕਮਿਸ਼ਨ ਤੋਂ ਕਾਰਵਾਈ ਦੀ ਮੰਗ ਕਰੇਗਾ। ਇਸ ਪੂਰੇ ਮਾਮਲੇ ‘ਤੇ ਕੰਗਨਾ ਰਣੌਤ ਨੇ ਸੁਪ੍ਰੀਆ ਸ਼੍ਰੀਨੇਤ ਨੂੰ ਜਵਾਬ ਦਿੱਤਾ ਹੈ। ਕੰਗਨਾ ਨੇ ਕਿਹਾ ਕਿ ਹਰ ਔਰਤ ਆਪਣੀ ਇੱਜ਼ਤ ਦੀ ਹੱਕਦਾਰ ਹੈ।
ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ
ਸ਼੍ਰੀਨੇਤ ਦੇ ਇੰਸਟਾਗ੍ਰਾਮ ਅਕਾਉਂਟ ਤੋਂ ਰਣੌਤ ਬਾਰੇ ਇੱਕ ਕਥਿਤ ਇਤਰਾਜ਼ਯੋਗ ਪੋਸਟ ਕੀਤੀ ਗਈ ਸੀ, ਜਿਸ ਨੂੰ ਬਾਅਦ ਵਿੱਚ ਹਟਾ ਦਿੱਤਾ ਗਿਆ ਸੀ। ਹਾਲਾਂਕਿ,ਸੁਪ੍ਰੀਆ ਸ਼੍ਰੀਨੇਟ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖਾਤੇ ਦੀ ਐਕਸੈਸ ਕਿਸੇ ਹੋਰ ਕੋਲ ਗਈ ਸੀ, ਜਿਸ ਕਾਰਨ ਇਹ ਗਲਤੀ ਹੋਈ। ਸ਼੍ਰੀਨੇਟ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਹ ਪੋਸਟ ਖੁਦ ਨਹੀਂ ਕੀਤੀ।
ਇਸ ਦੌਰਾਨ NCW ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਕਿਹਾ ਕਿ ਉਹ ਇਸ ਸਬੰਧੀ ਚੋਣ ਕਮਿਸ਼ਨ ਨਾਲ ਸੰਪਰਕ ਕਰਨਗੇ। ਸ਼ਰਮਾ ਨੇ ਭਾਜਪਾ ਮੈਂਬਰ ਤਜਿੰਦਰ ਬੱਗਾ ਵੱਲੋਂ ਟਵਿੱਟਰ ‘ਤੇ ਉਠਾਏ ਜਾ ਰਹੇ ਮੁੱਦੇ ‘ਤੇ ਜਵਾਬ ਦਿੰਦਿਆਂ ਲਿਖਿਆ, ਕੰਗਣਾ ਰਣੌਤ, ਤੁਸੀਂ ਯੋਧਾ ਅਤੇ ਚਮਕਦਾ ਸਿਤਾਰਾ ਹੋ। ਅਸੁਰੱਖਿਅਤ ਮਹਿਸੂਸ ਕਰਨ ਵਾਲੇ ਲੋਕ ਬੁਰੇ ਕੰਮ ਕਰਦੇ ਹਨ। ਇਸੇ ਤਰ੍ਹਾਂ ਚਮਕਦੇ ਰਹੋ, ਮੇਰੀਆਂ ਸ਼ੁੱਭ ਕਾਮਨਾਵਾਂ ਤੁਹਾਡੇ ਨਾਲ ਹਨ। ਤਜਿੰਦਰ ਬੱਗਾ ਚੋਣ ਕਮਿਸ਼ਨ ਨੂੰ ਪੱਤਰ ਲਿਖ ਰਹੇ ਹਨ।
ਭਾਜਪਾ ਆਗੂਆਂ ਦਾ ਜਵਾਬ
ਭਾਰਤੀ ਜਨਤਾ ਯੁਵਾ ਮੋਰਚਾ ਦੇ ਕੌਮੀ ਸਕੱਤਰ ਤਜਿੰਦਰ ਬੱਗਾ ਨੇ ਕਿਹਾ ਕਿ ਕਾਂਗਰਸ ਦਾ ਔਰਤ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਰਾਹੁਲ ਗਾਂਧੀ ਦੀ ਕਰੀਬੀ ਸੁਪ੍ਰੀਆ ਨੇ ਕਾਂਗਰਸ ਦਾ ਨਹਿਰੂਵਾਦੀ ਚਿਹਰਾ ਦਿਖਾਇਆ ਹੈ। ਇਸ ਦੌਰਾਨ ਭਾਜਪਾ ਦੇ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਹੈ ਕਿ ਇਹ ਘਿਣਾਉਪਨ ਤੋਂ ਵੀ ਪਰੇ ਹੈ। ਕੰਗਨਾ ਰਣੌਤ ‘ਤੇ ਸ਼੍ਰੀਨੇਤ ਦੀਆਂ ਅਜਿਹੀਆਂ ਟਿੱਪਣੀਆਂ ਬੇਹੱਦ ਸ਼ਰਮਨਾਕ ਹਨ।
ਉਨ੍ਹਾਂ ਨੇ ਇਹ ਪੁੱਛਦੇ ਹੋਏ ਲਿਖਿਆ ਕਿ ਕੀ ਇਸ ਮਾਮਲੇ ‘ਤੇ ਪ੍ਰਿਅੰਕਾ ਗਾਂਧੀ ਕੁਝ ਕਹਿਣਗੇ ਜਾਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਸੁਪ੍ਰਿਆ ਸ਼੍ਰੀਨੇਟ ਨੂੰ ਹਟਾ ਦੇਣਗੇ। ਹਾਥਰਸ ਲਾਬੀ ਹੁਣ ਕਿੱਥੇ ਹੈ? ਹੁਣਇਸ ਮਾਮਲੇ ‘ਤੇ ਕੁਝ ਕਾਂਗਰਸੀ ਆਗੂਆਂ ਜਾਂ ਇਸ ਨਾਲ ਹਮਦਰਦੀ ਰੱਖਣ ਵਾਲੇ ਲੋਕਾਂ ਨੇ ਵੀ ਪੋਸਟਾਂ ਪਾਈਆਂ ਹਨ। ਇਨ੍ਹਾਂ ਲੋਕਾਂ ਨੇ ਕੰਗਨਾ ਰਣੌਤ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਕੰਗਨਾ ਰਣੌਤ ਨੂੰ ਉਰਮਲਾ ਮਾਤੋਂਡਕਰ ਬਾਰੇ ਇਤਰਾਜ਼ਯੋਗ ਟਿੱਪਣੀਆਂ ਕਰਦੇ ਸੁਣਿਆ ਜਾ ਸਕਦਾ ਹੈ। ਹਾਲਾਂਕਿ ਇਹ ਵੀਡੀਓ ਸੱਚ ਹੈ ਜਾਂ ਝੂਠ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।