ਕੈਨੇਡਾ: ਕੈਨੇਡਾ ਦੇ ਸਰੀ ਵਿਚ ਪੰਜਾਬੀ ਬਜ਼ੁਰਗ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸ਼ਹਿਰ ਸਰੀ ਤੋਂ ਲਾਪਤਾ ਪੰਜਾਬੀ ਬਜ਼ੁਰਗ ਦੀ ਭਾਲ ਵਿਚ ਜੁਟੀ RCMP ਨੇ ਹੁਣ ਲੋਕਾਂ ਤੋਂ ਮਦਦ ਮੰਗੀ ਹੈ। ਪੁਲਿਸ ਨੇ ਦੱਸਿਆ ਕਿ 71 ਸਾਲ ਦੇ ਕ੍ਰਿਪਾਲ ਸਿੰਘ ਨੂੰ ਆਖਰੀ ਵਾਰ 19 ਅਪ੍ਰੈਲ ਨੂੰ ਦੁਪਹਿਰ ਤਕਰੀਬਨ 12 ਵਜੇ ਸਰੀ ਦੀ 150 ਸਟ੍ਰੀਟ ਦੇ 8400 ਬਲਾਕ ਵਿਚ ਦੇਖਿਆ ਗਿਆ ਸੀ।

ਸਰੀ RCMP ਨੇ ਕ੍ਰਿਪਾਲ ਸਿੰਘ ਦਾ ਹੁਲੀਆ ਬਿਆਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਕੱਦ ਤਕਰੀਬਨ 5 ਫੁੱਟ 9 ਇੰਚ ਅਤੇ ਵਜ਼ਨ 61 ਕਿਲੋ ਹੈ ਜਦਕਿ ਅੱਖਾਂ ਕਾਲੀਆਂ ਅਤੇ ਸਫੈਦ ਦਾੜੀ ਹੈ। ਘਰੋਂ ਰਵਾਨਾ ਹੋਣ ਵਾਲੇ ਦਿਨ ਉਨ੍ਹਾਂ ਨੇ ਕਾਲੀ ਪੱਗ ਬੰਨ੍ਹੀ ਹੋਈ ਸੀ ਜਦਕਿ ਕਾਲੀ ਜੈਕਟ ਅਤੇ ਕਾਲੀ ਹੀ ਪੈਂਟ ਪਹਿਨੀ ਹੋਈ ਸੀ। ਉਹ ਪੈਦਲ ਹੀ ਘਰੋਂ ਰਵਾਨਾ ਹੋਏ ਅਤੇ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨੂੰ ਲੈ ਕੇ ਚਿੰਤਤ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਕ੍ਰਿਪਾਲ ਸਿੰਘ ਦੇ ਪਤੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਸਰੀ RCMP ਨਾਲ 604 599 0502 ’ਤੇ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨਾਲ 1800 222 8477 ’ਤੇ ਕਾਲ ਕੀਤੀ ਜਾ ਸਕਦੀ ਹੈ।

Leave a Reply