ਕੈਨੇਡਾ: ਕੈਨੇਡਾ (Canada) ਤੋਂ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ, ਇੱਥੇ ਕਈ ਨੌਜਵਾਨ ਵਿਦੇਸ਼ਾਂ ‘ਚ ਪੰਜਾਬ ਦਾ ਨਾਂ ਰੌਸ਼ਨ ਕਰ ਰਹੇ ਹਨ, ਉਥੇ ਹੀ ਇਕ ਪੰਜਾਬੀ ਨੌਜਵਾਨ ਨੂੰ ਭਾਰੀ ਮਾਤਰਾ ‘ਚ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਕੈਨੇਡਾ ‘ਚ ਇਕ ਪੰਜਾਬੀ ਟਰੱਕ ਡਰਾਈਵਰ ਕੋਲੋਂ ਭਾਰੀ ਮਾਤਰਾ ‘ਚ ਨਸ਼ੇ ਦੀ ਖੇਪ ਬਰਾਮਦ ਹੋਈ ਹੈ। ਨਸ਼ੀਲੇ ਪਦਾਰਥ ਬਰਾਮਦ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਭ ਤੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਪੁਲਿਸ ਨੇ ਕੈਨੇਡਾ ਦੀ ਸਰਹੱਦ ਨੇੜੇ ਉੱਤਰੀ ਅਮਰੀਕਾ ਦੇ ਘਾਹ ਦੇ ਮੈਦਾਨਾਂ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ 400 ਕਿਲੋ ਮੈਥਾਮਫੇਟਾਮਾਈਨ ਸਮੇਤ ਗ੍ਰਿਫ਼ਤਾਰ ਕੀਤਾ ਹੈ।

ਨੌਜਵਾਨ ਦੀ ਪਛਾਣ ਕੋਮਲਪ੍ਰੀਤ ਸਿੱਧੂ (ਉਮਰ 29) ਵਾਸੀ ਵਿਨੀਪੈਗ, ਕੈਨੇਡਾ ਵਜੋਂ ਹੋਈ ਹੈ ਅਤੇ ਟਰੱਕ ਡਰਾਈਵਰ ਹੈ। ਨੌਜਵਾਨ ‘ਤੇ ‘ਮੇਥਾਮਫੇਟਾਮਾਈਨ’ ਦਰਾਮਦ ਕਰਕੇ ਕੈਨੇਡਾ ‘ਚ ਤਸਕਰੀ ਕਰਨ ਦਾ ਦੋਸ਼ ਹੈ। ਕੋਮਲਪ੍ਰੀਤ ਨੂੰ 1 ਫਰਵਰੀ ਨੂੰ ਮੈਨੀਟੋਬਾ ਲਾਅ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਖੇਪ ਦੀ ਬਾਜ਼ਾਰੀ ਕੀਮਤ 51 ਮਿਲੀਅਨ ਕੈਨੇਡੀਅਨ ਡਾਲਰ ਦੱਸੀ ਗਈ ਹੈ। ਕੈਨੇਡੀਅਨ ਸਰਹੱਦੀ ਅਧਿਕਾਰੀਆਂ ਨੇ ਕਿਹਾ ਕਿ ਪ੍ਰੈਰੀ ਦੇ ਇਤਿਹਾਸ ਵਿੱਚ ਇਹ ਖੇਪ ਸਭ ਤੋਂ ਵੱਡਾ ਹੈ।

ਦੱਸਿਆ ਜਾ ਰਿਹਾ ਹੈ ਕਿ 14 ਜਨਵਰੀ ਨੂੰ ਅਧਿਕਾਰੀਆਂ ਨੂੰ ਇਕ ਪੰਜਾਬੀ ਨੌਜਵਾਨ ਵੱਲੋਂ ਚਲਾਏ ਗਏ ਟਰੱਕ ਦੇ ਅੰਦਰੋਂ 406.2 ਕਿਲੋ ਸ਼ੱਕੀ ‘ਮੇਥਾਮਫੇਟਾਮਾਈਨ’ ਮਿਲੀ , ਜੋ ਕਿ ਇਕ ਵੱਡੇ ਸੂਟਕੇਸ ਵਿਚ ਪੈਕ ਕੀਤੀ ਗਈ ਸੀ। ਜਾਣਕਾਰੀ ਮੁਤਾਬਕ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.) ਨੇ ਸੂਟਕੇਸ ‘ਚ ਰੱਖੇ 200 ਪੈਕਟਾਂ ‘ਚ ਲਪੇਟਿਆ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ।

Leave a Reply