ਪੰਜਾਬ : ਪੰਜਾਬ ਦੇ ਲੁਧਿਆਣਾ ਤੋਂ ਅੰਮ੍ਰਿਤਸਰ ਪੁਲਿਸ ਦੀ ਗੱਡੀ ਪਲਟਣ ਦੀ ਖ਼ਬਰ ਸਾਹਮਣੇ ਆਈ ਹੈ। ਕਾਰ ਦੀ ਹਾਲਤ ਪੂਰੀ ਤਰ੍ਹਾਂ ਖ਼ਰਾਬ ਹੋ ਗਈ ਹੈ ਅਤੇ ਅਗਲੇ ਅਤੇ ਪਿਛਲੇ ਸ਼ੀਸ਼ੇ ਵੀ ਟੁੱਟ ਚੁੱਕੇ ਹਨ। ਜਾਣਕਾਰੀ ਮੁਤਾਬਕ ਇਹ ਹਾਦਸਾ ਲੁਧਿਆਣਾ ਦੇ ਦੁੱਗਰੀ ਪੁਲ ‘ਤੇ ਵਾਪਰਿਆ। ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ। ਗੱਡੀ ਦੀ ਰਫ਼ਤਾਰ ਇੰਨੀ ਜ਼ਿਆਦਾ ਸੀ ਕਿ ਟੱਕਰ ਤੋਂ ਬਾਅਦ ਗੱਡੀ ਦੂਰ ਜਾ ਕੇ ਡਿੱਗ ਗਈ। ਕਾਰ ਦੇ ਪਿੱਛੇ ਆ ਰਿਹਾ ਬਾਈਕ ਸਵਾਰ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉੱਥੇ ਮੌਜੂਦ ਲੋਕਾਂ ਨੇ ਦੋ ਪੁਲਿਸ ਮੁਲਾਜ਼ਮਾਂ ਅਤੇ ਕੈਦੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਕੈਦੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਪਰ ਪੁਲਿਸ ਮੁਲਾਜ਼ਮਾਂ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ।
ਥਾਣਾ ਛੇਹਰਟਾ ਦੇ ਏ.ਐਸ.ਆਈ ਦਾ ਕਹਿਣਾ ਹੈ ਕਿ ਪੁਲਿਸ ਨਾਬਾਲਗ ਕੈਦੀ ਨੂੰ ਸ਼ਿਮਲਾਪੁਰੀ ਸਥਿਤ ਬਾਲ ਸੁਧਾਰ ਕੇਂਦਰ ਵਿੱਚ ਛੱਡਣ ਲਈ ਲੁਧਿਆਣਾ ਵੱਲ ਆ ਰਹੀ ਸੀ। ਥਾਣਾ ਸਦਰ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।