ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰਾਲੇ  (The Union Health Ministry) ਨੇ ਪਹਿਲੀ ਵਾਰ ਹਵਾਈ, ਸੜਕ, ਰੇਲਵੇ ਅਤੇ ਜਲ ਮਾਰਗਾਂ ਰਾਹੀਂ ਮਨੁੱਖੀ ਅੰਗਾਂ ਦੀ ਆਵਾਜਾਈ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਅੰਗ ਟ੍ਰਾਂਸਪਲਾਂਟੇਸ਼ਨ ਵਿੱਚ ਸ਼ਾਮਲ ਸਾਰੇ ਲੋਕਾਂ ਲਈ ਇਹ ਦਿਸ਼ਾ-ਨਿਰਦੇਸ਼ ਬਹੁਤ ਮਹੱਤਵਪੂਰਨ ਹਨ।

ਸਿਹਤ ਸਕੱਤਰ ਅਪੂਰਵ ਚੰਦਰਾ ਨੇ ਕਿਹਾ, ਇਸ ਨਵੀਂ ਪਹਿਲਕਦਮੀ ਬਾਰੇ ਦੱਸਦਿਆ ਕਿਹਾ, “ਸਾਡਾ ਉਦੇਸ਼ ਅੰਗਾਂ ਦੀ ਆਵਾਜਾਈ ਦੀ ਪ੍ਰਕਿ ਰਿਆ ਨੂੰ ਸੁਚਾਰੂ ਬਣਾ ਕੇ ਕੀਮਤੀ ਅੰਗਾਂ ਦੀ ਵੱਧ ਤੋਂ ਵੱਧ ਵਰਤੋਂ ਕਰਨਾ ਅਤੇ ਜੀਵਨ ਬਚਾਉਣ ਵਾਲੇ ਟ੍ਰਾਂਸਪਲਾਂਟ ਦੀ ਉਡੀਕ ਕਰ ਰਹੇ ਮਰੀਜ਼ਾਂ ਨੂੰ ਨਵੀਂ ਉਮੀਦ ਦੇਣਾ ਹੈ। ਇਹ ਦਿਸ਼ਾ-ਨਿਰਦੇਸ਼ ਅੰਗ ਰਿਕਵਰੀ ਅਤੇ ਟ੍ਰਾਂਸਪਲਾਂਟ ਸੰਸਥਾਵਾਂ ਲਈ ਗੁਣਵੱਤਾ ਦੇ ਮਿਆਰਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਇੱਕ ਰੋਡਮੈਪ ਹਨ।ਜਦੋਂ ਅੰਗ ਦਾਨੀ ਅਤੇ ਅੰਗ ਪ੍ਰਾਪਤਕਰਤਾ ਵੱਖ-ਵੱਖ ਹਸਪਤਾਲਾਂ ਵਿੱਚ ਹੁੰਦੇ ਹਨ, ਭਾਵੇਂ ਇੱਕੋ ਸ਼ਹਿਰ ਵਿੱਚ ਹੋਵੇ ਜਾਂ ਵੱਖ-ਵੱਖ ਸ਼ਹਿਰਾਂ ਵਿੱਚ ਤਾਂ ਇਹ ਅੰਗਾਂ ਦੀ ਟਰਾਂਸਪੋਰਟ ਲਈ ਦਿਸ਼ਾ-ਨਿਰਦੇਸ਼ ਜ਼ਰੂਰੀ ਹੁੰਦੇ ਹਨ।

ਹਵਾਈ ਆਵਾਜਾਈ ਦਿਸ਼ਾ ਨਿਰਦੇਸ਼:
– ਏਅਰਲਾਈਨਾਂ ਮਨੁੱਖੀ ਅੰਗਾਂ ਦੀ ਆਵਾਜਾਈ ਲਈ ਏਅਰ ਟ੍ਰੈਫਿਕ ਕੰਟਰੋਲ ਤੋਂ ਤਰਜੀਹੀ ਟੇਕ-ਆਫ ਅਤੇ ਲੈਂਡਿੰਗ ਲਈ ਬੇਨਤੀ ਕਰ ਸਕਦੀਆਂ ਹਨ ਅਤੇ ਅੱਗੇ ਸੀਟਾਂ ਰਾਖਵੀਆਂ ਰੱਖ ਸਕਦੀਆਂ ਹਨ।
-ਡਾਕਟਰਾਂ ਲਈ ਤਰਜੀਹੀ ਰਿਜ਼ਰਵੇਸ਼ਨ ਅਤੇ ਲੇਟ ਚੈੱਕ-ਇਨ ਦੀ ਸਹੂਲਤ ਵੀ ਉਪਲਬਧ ਹੋਵੇਗੀ।
– ਫਲਾਈਟ ਦੇ ਕਪਤਾਨ ਨੂੰ ਅੰਗਾਂ ਦੀ ਆਵਾਜਾਈ ਬਾਰੇ ਜਾਣਕਾਰੀ ਦੇਣ ਦੀ ਇਜਾਜ਼ਤ ਹੋਵੇਗੀ।

ਗ੍ਰੀਨ ਕੋਰੀਡੋਰ:
ਐਂਬੂਲੈਂਸ ਅਤੇ ਹੋਰ ਵਾਹਨਾਂ ਰਾਹੀਂ ਅੰਗਾਂ ਦੀ ਢੋਆ-ਢੁਆਈ ਲਈ ‘ਗਰੀਨ ਕੋਰੀਡੋਰ’ ਦਾ ਪ੍ਰਬੰਧ ਕੀਤਾ ਜਾਵੇਗਾ। ਪੁਲਿਸ ਵਿਭਾਗ ਤੋਂ ਇੱਕ ਨੋਡਲ ਅਫਸਰ ਨਿਯੁਕਤ ਕੀਤਾ ਜਾਵੇਗਾ ਜੋ ਗ੍ਰੀਨ ਕੋਰੀਡੋਰ ਨਾਲ ਸਬੰਧਤ ਮੁੱਦਿਆਂ ਨੂੰ ਸੰਭਾਲੇਗਾ।

ਮੈਟਰੋ ਟ੍ਰਾਂਸਪੋਰਟ ਦਿਸ਼ਾ ਨਿਰਦੇਸ਼:
– ਮੈਟਰੋ ਸੁਰੱਖਿਆ ਸਟਾਫ ਨੂੰ ਮੈਟਰੋ ਸਟੇਸ਼ਨ ‘ਤੇ ਚੜ੍ਹਨ ਤੱਕ ਕਲੀਨਿਕਲ ਟੀਮ ਨੂੰ ਅੰਗ ਬਾਕਸ ਦੇ ਨਾਲ ਸਹਾਇਤਾ ਪ੍ਰਦਾਨ ਕਰਨ ਨਿਰਦੇਸ਼ ਦਿੱਤੇ ਗਏ।
– ਮੈਟਰੋ ਵਿੱਚ ਅੰਗਾਂ ਦੇ ਡੱਬੇ ਲਈ ਲੋੜੀਂਦੀ ਥਾਂ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਸੁਰੱਖਿਆ ਜਾਂਚ ਵਿੱਚ ਕੋਈ ਦੇਰੀ ਨਾ ਹੋਣ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਪ੍ਰਬੰਧ ਕੀਤੇ ਜਾਣਗੇ।

ਜ਼ਰੂਰੀ ਪ੍ਰੋਟੋਕੋਲ ਅਤੇ ਪ੍ਰਕਿਿਰਆਵਾਂ ਨੂੰ ਸਪੱਸ਼ਟ ਕਰਦੇ ਹੋਏ, ਸੜਕ, ਰੇਲ ਅਤੇ ਜਲ ਮਾਰਗਾਂ ਰਾਹੀਂ ਅੰਗਾਂ ਦੀ ਆਵਾਜਾਈ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਇਹ ਦਿਸ਼ਾ-ਨਿਰਦੇਸ਼ ਨੀਤੀ ਆਯੋਗ, ਲਾਈਨ ਮੰਤਰਾਲਿਆਂ ਅਤੇ ਟ੍ਰਾਂਸਪਲਾਂਟ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰਕੇ ਤਿਆਰ ਕੀਤੇ ਗਏ ਹਨ।

Leave a Reply