November 5, 2024

ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ‘ਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸੁੱਟੇ ਗਏ ਪੈਕਟ, ਪੁਲਿਸ ਨੇ ਕੀਤੇ ਬਰਾਮਦ

Top News – The Punjab Bani

ਫ਼ਿਰੋਜ਼ਪੁਰ  : ਕੇਂਦਰੀ ਜੇਲ੍ਹ ਫ਼ਿਰੋਜ਼ਪੁਰ (Central Jail Ferozepur) ‘ਚ ਸਹਾਇਕ ਸੁਪਰਡੈਂਟ ਦੀ ਅਗਵਾਈ ‘ਚ ਚਲਾਏ ਗਏ ਸਰਚ ਅਭਿਆਨ ਦੌਰਾਨ ਸ਼ਰਾਰਤੀ ਅਨਸਰਾਂ ਵੱਲੋਂ ਲਾਕ ਸਮੇਤ ਬਾਹਰੋਂ ਜੇਲ੍ਹ ਅੰਦਰ ਸੁੱਟੇ ਗਏ ਪੈਕਟਾਂ ‘ਚੋਂ 12 ਮੋਬਾਈਲ ਫ਼ੋਨ, ਮੋਬਾਈਲ ਫ਼ੋਨ ਦੀਆਂ ਬੈਟਰੀਆਂ, ਚਾਰਜਰ, ਅਡਾਪਟਰ, ਡਾਟਾ ਕੇਬਲ, ਨਸ਼ੀਲੇ ਪਾਊਡਰ, ਤੰਬਾਕੂ ਦੇ ਪੈਕਟ ਅਤੇ ਬੀੜੀਆਂ ਦੇ ਬੰਡਲ ਬਰਾਮਦ ਕੀਤੇ ਗਏ ਹਨ, ਜਿਸ ਨੂੰ ਲੈ ਕੇ ਜੇਲ੍ਹ ਅਧਿਕਾਰੀਆਂ ਦੁਆਰਾ ਭੇਜੀ ਗਈ ਲਿਖਤੀ ਜਾਣਕਾਰੀ ਦੇ ਆਧਾਰ ‘ਤੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਹਵਾਲਾਤੀ ਗੁਰਮੀਤ ਸਿੰਘ, ਹਵਾਲਾਤੀ ਮਨੀਸ਼ ਕੁਮਾਰ, ਕੈਦੀ ਹਰਜਿੰਦਰ ਸਿੰਘ ਉਰਫ਼ ਹੈਪੀ ਅਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫ਼ਿਰੋਜ਼ਪੁਰ ਦੇ ਸਬ-ਇੰਸਪੈਕਟਰ ਸਰਵਣ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਪੁਲਿਸ ਨੂੰ ਲਿਖਤੀ ਸੂਚਨਾ ਭੇਜ ਕੇ ਦੱਸਿਆ ਗਿਆ ਹੈ ਕਿ ਜਦੋਂ ਜੇਲ੍ਹ ਸਟਾਫ਼ ਨੇ ਕੇਂਦਰੀ ਜੇਲ੍ਹ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 12 ਮੋਬਾਈਲ ਫ਼ੋਨ (ਜਿਨ੍ਹਾਂ ਵਿੱਚੋਂ 9 ਸੀ. ਕੀਪੈਡ ਅਤੇ 3 ਟੱਚ ਸਕਰੀਨ) ਬਿਨਾਂ ਸਿਮ ਵਾਲਾ ਮੋਬਾਈਲ ਫ਼ੋਨ, 4 ਮੋਬਾਈਲ ਫ਼ੋਨ ਦੀਆਂ ਬੈਟਰੀਆਂ, 2 ਚਾਰਜਰ, 2 ਅਡਾਪਟਰ, 3 ਡਾਟਾ ਕੇਬਲ, 13 ਗ੍ਰਾਮ ਨਸ਼ੀਲਾ ਪਾਊਡਰ, 83 ਤੰਬਾਕੂ ਦੇ ਪੈਕਟ ਅਤੇ 20 ਪੈਕਟ ਬੀੜੀਆਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਬਰਾਮਦਗੀ ਸਬੰਧੀ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

By admin

Related Post

Leave a Reply