ਚੰਡੀਗੜ੍ਹ : ਕੇਂਦਰੀ ਗ੍ਰਹਿ ਮੰਤਰਾਲੇ (Union Home Ministry) ਨੇ ਬੱਚੇ ਦੇ ਜਨਮ ਦੀ ਰਜਿਸਟ੍ਰੇਸ਼ਨ ਲਈ ਨਵੇਂ ਨਿਯਮ ਬਣਾਏ ਹਨ। ਇਕ ਮੀਡੀਆ ਰਿਪੋਰਟ ਮੁਤਾਬਕ ਮੰਤਰਾਲੇ ਵੱਲੋਂ ਤਿਆਰ ਕੀਤੇ ਗਏ ਮਾਡਲ ਨਿਯਮਾਂ ਮੁਤਾਬਕ ਬੱਚੇ ਦੇ ਜਨਮ ਨੂੰ ਰਜਿਸਟਰ ਕਰਦੇ ਸਮੇਂ ਪਿਤਾ ਅਤੇ ਮਾਂ ਦੋਵਾਂ ਦਾ ਧਰਮ ਵੱਖ-ਵੱਖ ਦਰਜ ਕੀਤਾ ਜਾਵੇਗਾ। ਇਸ ਨਿਯਮ ਨੂੰ ਰਾਜ ਸਰਕਾਰਾਂ ਦੁਆਰਾ ਸੂਚਿਤ ਕੀਤਾ ਜਾਵੇਗਾ। ਪਹਿਲਾਂ ਜਨਮ ਦਰਜ ਕਰਨ ਸਮੇਂ ਸਿਰਫ਼ ਪਰਿਵਾਰ ਦਾ ਧਰਮ ਦਰਜ ਹੁੰਦਾ ਸੀ, ਹੁਣ ਪ੍ਰਸਤਾਵਿਤ ‘ਫਾਰਮ ਨੰਬਰ 1 ਜਨਮ ਰਿਪੋਰਟ’ ਵਿਚ ਧਰਮ ਕਾਲਮ ਦਾ ਵਿਸਤਾਰ ਕੀਤਾ ਜਾਵੇਗਾ, ਜਿਸ ਵਿਚ ਹੁਣ ਪਿਤਾ ਦਾ ਧਰਮ ਅਤੇ ਮਾਂ ਦੇ ਧਰਮ ਦਾ ਵੀ ਜ਼ਿਕਰ ਕੀਤਾ ਜਾਣਾ ਚਾਹੀਦਾ ਹੈ।

ਰਾਸ਼ਟਰੀ ਪੱਧਰ ‘ਤੇ ਹੋਵੇਗਾ ਜਨਮ ਅਤੇ ਮੌਤ ਦਾ ਡਾਟਾਬੇਸ 

ਸੋਧੇ ਹੋਏ ਐਕਟ ਦੇ ਅਨੁਸਾਰ, ਜਨਮ ਅਤੇ ਮੌਤ ਡੇਟਾਬੇਸ ਨੂੰ ਰਾਸ਼ਟਰੀ ਪੱਧਰ ‘ਤੇ ਬਣਾਈ ਰੱਖਿਆ ਜਾਵੇਗਾ ਅਤੇ ਇਸਦੀ ਵਰਤੋਂ ਰਾਸ਼ਟਰੀ ਆਬਾਦੀ ਰਜਿਸਟਰ (ਐਨ.ਪੀ.ਆਰ.), ਵੋਟਰ ਸੂਚੀ, ਆਧਾਰ ਨੰਬਰ, ਰਾਸ਼ਨ ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੈਂਸ, ਅਜਿਹੇ ਹੋਰ ਡਾਟਾਬੇਸ ਨੂੰ ਅਪਡੇਟ ਕਰਨ ਦੇ ਲਈ ਵੀ ਕੀਤਾ ਜਾ ਸਕਦਾ ਹੈ। ਇਸ ਕਾਨੂੰਨ ਨਾਲ ਜਨਮ ਸਰਟੀਫਿਕੇਟ ਇਕ ਮਹੱਤਵਪੂਰਨ ਦਸਤਾਵੇਜ਼ ਹੋਵੇਗਾ ਜਿਸ ਰਾਹੀਂ ਕੋਈ ਵੀ ਸਰਕਾਰੀ ਸਹੂਲਤਾਂ ਦਾ ਲਾਭ ਲੈ ਸਕਦਾ ਹੈ। ਨਵੇਂ ਕਾਨੂੰਨ ਨਾਲ, ਦੇਸ਼ ਵਿੱਚ ਜਨਮ ਮਿਤੀ ਅਤੇ ਸਥਾਨ ਨੂੰ ਸਾਬਤ ਕਰਨ ਲਈ ਸਾਰੇ ਦਸਤਾਵੇਜ਼ ਦਿਖਾਉਣ ਤੋਂ ਬਚਿਆ ਜਾ ਸਕਦਾ ਹੈ।

Leave a Reply