ਕਾਂਗਰਸ ਦੇ ਰਾਓ ਦਾਨ ਸਿੰਘ ਦੇ ਘਰ ਈ.ਡੀ ਦੀ ਨੇ ਕੀਤੀ ਛਾਪੇਮਾਰੀ
By admin / July 17, 2024 / No Comments / Punjabi News
ਮਹਿੰਦਰਗੜ੍ਹ : ਹਰਿਆਣਾ ਤੋਂ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹਰਿਆਣਾ ‘ਚ ਸਿਆਸੀ ਸੰਕਟ ਵਿਚਾਲੇ ਇਕ ਵਾਰ ਫਿਰ ਇਨਫੋਰਸਮੈਂਟ ਡਾਇਰੈਕਟੋਰੇਟ (The Enforcement Directorate) ਦੀ ਟੀਮ ਨੇ ਦਸਤਕ ਦਿੱਤੀ ਹੈ। ਭਿਵਾਨੀ-ਮਹੇਂਦਰਗੜ੍ਹ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਰਾਓ ਦਾਨ ਸਿੰਘ (Congress candidate Rao Dan Singh) ਦੇ ਘਰ ਈ.ਡੀ ਦੀ ਛਾਪੇਮਾਰੀ ਚੱਲ ਰਹੀ ਹੈ।
ਰਾਓ ਦਾਨ ਸਿੰਘ ਮਹਿੰਦਰਗੜ੍ਹ ਸ਼ਹਿਰ ਤੋਂ ਵਿਧਾਇਕ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਰਾਓ ਦਾਨ ਸਿੰਘ ਦੇ ਘਰ, ਫਾਰਮ ਹਾਊਸ ਅਤੇ ਮਹਿੰਦਰਗੜ੍ਹ ਸਥਿਤ ਉਨ੍ਹਾਂ ਦੇ ਭਰਾ ਦੇ ਘਰ ‘ਤੇ ਕੀਤੀ ਜਾ ਰਹੀ ਹੈ, ਜਦਕਿ ਗੁੜਗਾਓਂ ਸਥਿਤ ਵੀ ਉਨ੍ਹਾਂ ਦੀ ਰਿਹਾਇਸ਼ ‘ਤੇ ਈ.ਡੀ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਮਹਿੰਦਰਗੜ੍ਹ ਤੋਂ ਕਾਂਗਰਸੀ ਵਿਧਾਇਕ ਅਤੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਮਹਿੰਦਰਗੜ੍ਹ-ਭਿਵਾਨੀ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਰਾਓ ਦਾਨ ਸਿੰਘ ਦੇ ਘਰ ਮਹਿੰਦਰਗੜ੍ਹ ਵਿਖੇ ਸਵੇਰੇ 4 ਵਜੇ ਈ.ਡੀ. ਨੇ ਛਾਪਾ ਮਾਰਿਆ। ਸੂਤਰਾਂ ਦੇ ਹਵਾਲੇ ਨਾਲ ਖ਼ਬਰ ਸਾਹਮਣੇ ਆ ਰਹੀ ਹੈ ਕਿ ਕਰੀਬ 1 ਲੱਖ ਹਜ਼ਾਰ ਕਰੋੜ ਰੁਪਏ ਦੇ ਦਸਤਾਵੇਜ਼ ਮਿਲੇ ਹਨ। ਘਰ ਦੇ ਬਾਹਰ ਸੁਰੱਖਿਆ ਕਰਮਚਾਰੀ ਤਾਇਨਾਤ ਹਨ ਅਤੇ ਅੰਦਰ ਟੀਮ ਰਿਕਾਰਡ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਰੀਬ 1392 ਕਰੋੜ ਰੁਪਏ ਦੇ ਬੈਂਕ ਘੁਟਾਲੇ ਨਾਲ ਜੁੜੇ ਮਾਮਲੇ ‘ਚ ਦਿੱਲੀ, ਝਾਰਖੰਡ ਅਤੇ ਹਰਿਆਣਾ ‘ਚ ਕੁੱਲ 15 ਥਾਵਾਂ ‘ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਰਾਓ ਦਾਨ ਸਿੰਘ ਨੇ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਭਿਵਾਨੀ ਮਹਿੰਦਰਗੜ੍ਹ ਸੀਟ ਤੋਂ ਚੋਣ ਲੜੀ ਸੀ। ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਹਾਲਾਂਕਿ ਭਾਜਪਾ ਉਮੀਦਵਾਰ ਚੌਧਰੀ ਧਰਮਬੀਰ ਨੇ ਉਨ੍ਹਾਂ ਨੂੰ ਕਰੀਬ 41 ਹਜ਼ਾਰ ਵੋਟਾਂ ਨਾਲ ਹਰਾਇਆ ਸੀ।