ਕਰਨਾਲ ਵਿਧਾਨ ਸਭਾ ਸੀਟ ਤੋਂ CM ਨਾਇਬ ਸਿੰਘ ਸੈਣੀ 41483 ਵੋਟਾਂ ਨਾਲ ਰਹੇ ਜੇਤੂ
By admin / June 4, 2024 / No Comments / Punjabi News
ਕਰਨਾਲ : ਹਰਿਆਣਾ ਦੀ ਕਰਨਾਲ ਵਿਧਾਨ ਸਭਾ ਸੀਟ ‘ਤੇ 25 ਮਈ ਨੂੰ ਜ਼ਿਮਨੀ ਚੋਣ ਹੋਈ। ਇਸ ਵਿਧਾਨ ਸਭਾ ਸੀਟ ‘ਤੇ ਭਾਜਪਾ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਮੈਦਾਨ ‘ਚ ਉਤਾਰਿਆ ਸੀ, ਜਿਨ੍ਹਾਂ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਨਾਇਬ ਸਿੰਘ ਸੈਣੀ 41483 ਵੋਟਾਂ ਨਾਲ ਜੇਤੂ ਰਹੇ ਜਦਕਿ ਤ੍ਰਿਲੋਚਨ ਸਿੰਘ ਨੇ ਆਪਣੀ ਹਾਰ ਮੰਨ ਲਈ ਹੈ।
ਤੁਹਾਨੂੰ ਦੱਸ ਦੇਈਏ ਕਿ ਹਰਿਆਣਾ ਦੀ ਕਰਨਾਲ ਸੀਟ ‘ਤੇ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਸਾਬਕਾ ਸੀ.ਐਮ ਮਨੋਹਰ ਲਾਲ ਖੱਟਰ ਇੱਥੋਂ ਭਾਜਪਾ ਦੇ ਉਮੀਦਵਾਰ ਹਨ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਦਿਵਯਾਂਸ਼ੂ ਬੁੱਧੀਰਾਜਾ ਨਾਲ ਹੈ। ਖੱਟਰ ਸ਼ੁਰੂਆਤ ‘ਚ ਪਛੜ ਗਏ ਪਰ ਇਸ ਤੋਂ ਬਾਅਦ ਉਹ ਲਗਾਤਾਰ ਬੜ੍ਹਤ ਨਾਲ ਅੱਗੇ ਵਧ ਰਹੇ ਹਨ। ਮਨੋਹਰ ਲਾਲ ਨੇ ਆਪਣੀ ਜਿੱਤ ਲਗਭਗ ਪੱਕੀ ਕਰ ਲਈ ਹੈ।
ਸਿਰਸਾ ਤੋਂ ਕਾਂਗਰਸ ਉਮੀਦਵਾਰ ਕੁਮਾਰੀ ਸ਼ੈਲਜਾ ਤੋਂ ਬਾਅਦ ਰੋਹਤਕ ਤੋਂ ਦੀਪੇਂਦਰ ਹੁੱਡਾ ਵੀ ਚੋਣ ਜਿੱਤ ਗਏ ਹਨ। ਸ਼ੈਲਜਾ ਨੇ ਭਾਜਪਾ ਉਮੀਦਵਾਰ ਅਸ਼ੋਕ ਤੰਵਰ ਨੂੰ ਕਰੀਬ 2.25 ਲੱਖ ਵੋਟਾਂ ਨਾਲ ਹਰਾਇਆ। ਜਦਕਿ ਦੀਪੇਂਦਰ ਹੁੱਡਾ ਨੇ ਭਾਜਪਾ ਦੇ ਅਰਵਿੰਦ ਸ਼ਰਮਾ ਨੂੰ 3 ਲੱਖ 16 ਹਜ਼ਾਰ 528 ਵੋਟਾਂ ਨਾਲ ਹਰਾਇਆ। ਇਸ ਤੋਂ ਇਲਾਵਾ ਕਰਨਾਲ ਤੋਂ ਭਾਜਪਾ ਦੇ ਮਨੋਹਰ ਲਾਲ ਖੱਟਰ ਨੇ 2 ਲੱਖ ਤੋਂ ਵੱਧ ਵੋਟਾਂ ਦੀ ਲੀਡ ਹਾਸਲ ਕੀਤੀ ਹੈ, ਫਰੀਦਾਬਾਦ ਤੋਂ ਭਾਜਪਾ ਦੇ ਕ੍ਰਿਸ਼ਨਪਾਲ ਗੁਰਜਰ ਨੇ ਡੇਢ ਲੱਖ ਤੋਂ ਵੱਧ ਵੋਟਾਂ ਦੀ ਲੀਡ ਹਾਸਲ ਕੀਤੀ ਹੈ, ਭਿਵਾਨੀ-ਮਹੇਂਦਰਗੜ੍ਹ ਤੋਂ ਧਰਮਬੀਰ ਸਿੰਘ ਨੇ ਵੱਧ ਵੋਟਾਂ ਦੀ ਲੀਡ ਹਾਸਲ ਕੀਤੀ ਹੈ। ਰੋਹਤਕ ਤੋਂ ਦੀਪੇਂਦਰ ਹੁੱਡਾ 35 ਹਜ਼ਾਰ ਤੋਂ ਵੱਧ ਵੋਟਾਂ ਦੀ ਲੀਡ ਲੈ ਚੁੱਕੇ ਹਨ। ਜਿਸ ਦੀ ਜਿੱਤ ਯਕੀਨੀ ਮੰਨੀ ਜਾਂਦੀ ਹੈ।
ਸੋਨੀਪਤ ਅਤੇ ਕੁਰੂਕਸ਼ੇਤਰ ‘ਚ ਭਾਜਪਾ ਅਤੇ ਕਾਂਗਰਸ ਵਿਚਾਲੇ ਸਖਤ ਟੱਕਰ ਹੈ। ਜਦੋਂਕਿ ਗੁਰੂਗ੍ਰਾਮ ਵਿੱਚ ਭਾਜਪਾ ਅਤੇ ਹਿਸਾਰ ਅਤੇ ਅੰਬਾਲਾ ਵਿੱਚ ਕਾਂਗਰਸ ਦੀ ਲੀਡ ਹੈ। ਸਿਰਸਾ ਅਤੇ ਹਿਸਾਰ ਵਿੱਚ ਕਾਂਗਰਸੀਆਂ ਨੇ ਨਤੀਜੇ ਆਉਣ ਤੋਂ ਪਹਿਲਾਂ ਹੀ ਜਿੱਤ ਦੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਸਨ।