ਨਵੀਂ ਦਿੱਲੀ : ਭਾਰਤ ਦੀ ਪੁਰਸ਼ 10 ਮੀਟਰ ਏਅਰ ਪਿਸਟਲ ਟੀਮ ਨੇ ਵੀਰਵਾਰ ਯਾਨੀ ਅੱਜ ਇੱਥੇ ਏਸ਼ੀਆਈ ਖੇਡਾਂ (Asian Games) ‘ਚ ਸੋਨ ਤਮਗਾ ਜਿੱਤਿਆ, ਜਦਕਿ ਦੇਸ਼ ਦੇ ਦੋ ਨਿਸ਼ਾਨੇਬਾਜ਼ ਵਿਅਕਤੀਗਤ ਵਰਗ ਦੇ ਫਾਈਨਲ ‘ਚ ਪਹੁੰਚਣ ‘ਚ ਕਾਮਯਾਬ ਰਹੇ। ਸਰਬਜੋਤ ਸਿੰਘ, ਅਰਜੁਨ ਸਿੰਘ ਚੀਮਾ ਅਤੇ ਸ਼ਿਵ ਨਰਵਾਲ ਨੇ ਚੀਨ ਦੀ ਟੀਮ ਨੂੰ ਬੇਹੱਦ ਕਰੀਬੀ ਮੈਚ ਵਿੱਚ ਹਰਾ ਕੇ ਸਿਖਰਲਾ ਸਥਾਨ ਹਾਸਲ ਕੀਤਾ ਅਤੇ ਭਾਰਤ ਨੂੰ ਨਿਸ਼ਾਨੇਬਾਜ਼ੀ ਵਿੱਚ ਚੌਥਾ ਸੋਨ ਤਗ਼ਮਾ ਦਿਵਾਇਆ।
ਭਾਰਤੀ ਨਿਸ਼ਾਨੇਬਾਜ਼ਾਂ ਨੇ ਚੱਲ ਰਹੀਆਂ ਖੇਡਾਂ ਵਿੱਚ ਹੁਣ ਤੱਕ ਚਾਰ ਸੋਨ, ਚਾਰ ਚਾਂਦੀ ਅਤੇ ਪੰਜ ਕਾਂਸੀ ਦੇ ਤਗਮੇ ਜਿੱਤੇ ਹਨ। ਭਾਰਤੀ ਤਿਕੜੀ ਨੇ ਕੁਆਲੀਫਿਕੇਸ਼ਨ ਵਿੱਚ ਕੁੱਲ 1734 ਅੰਕ ਬਣਾਏ, ਜੋ ਚੀਨੀ ਟੀਮ ਨਾਲੋਂ ਇੱਕ ਅੰਕ ਵੱਧ ਹਨ। ਚੀਨ ਨੂੰ ਚਾਂਦੀ ਜਦਕਿ ਵੀਅਤਨਾਮ (1730) ਨੂੰ ਕਾਂਸੀ ਦਾ ਤਗਮਾ ਮਿਲਿਆ। ਸਰਬਜੋਤ ਅਤੇ ਉਰਜਨ ਨੇ ਵੀ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿੱਚ ਥਾਂ ਬਣਾਈ ਅਤੇ ਅਜੇ ਵੀ ਵਿਅਕਤੀਗਤ ਤਗਮੇ ਦੀ ਦੌੜ ਵਿੱਚ ਹਨ।
The post ਏਸ਼ੀਆਈ ਖੇਡਾਂ ‘ਚ ਭਾਰਤੀਆਂ ਖਿਡਾਰੀਆਂ ਨੇ ਮਾਰੀ ਬਾਜ਼ੀ, ਗੋਲਡ ਮੈਡਲ ਕੀਤਾ ਹਾਸਲ appeared first on Time Tv.