ਇਸ ਮਹੀਨੇ ਅੰਬਾਲਾ ਸਿਵਲ ਐਨਕਲੇਵ ਤੋਂ ਅਯੁੱਧਿਆ ਲਈ ਸ਼ੁਰੂ ਹੋ ਜਾਣਗੀਆਂ ਉਡਾਣਾਂ
By admin / August 1, 2024 / No Comments / Punjabi News, Uncategorized
ਚੰਡੀਗੜ੍ਹ: ਹਰਿਆਣਾ ਦੇ ਸਿਹਤ ਮੰਤਰੀ ਅਤੇ ਅੰਬਾਲਾ ਛਾਉਣੀ ਦੇ ਵਿਧਾਇਕ ਅਨਿਲ ਵਿਜ (Health Minister and Ambala Cantonment MLA Anil Vij) ਨਾਲ ਸ਼ਹਿਰੀ ਹਵਾਬਾਜ਼ੀ ਮੰਤਰੀ ਡਾ: ਕਮਲ ਗੁਪਤਾ (Civil Aviation Minister Dr. Kamal Gupta) ਨੇ ਸਿਵਲ ਐਨਕਲੇਵ ਸਾਈਟ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਅਗਸਤ ਮਹੀਨੇ ਵਿੱਚ ਅੰਬਾਲਾ ਸਿਵਲ ਐਨਕਲੇਵ ਤੋਂ ਉਡਾਣਾਂ ਸ਼ੁਰੂ ਹੋ ਜਾਣਗੀਆਂ।
ਡਾ: ਕਮਲ ਗੁਪਤਾ ਨੇ ਦੱਸਿਆ ਕਿ ਬੜੀ ਤੇਜ਼ੀ ਨਾਲ ਅੰਬਾਲਾ ਦੇ ਸਿਵਲ ਐਨਕਲੇਵ (ਘਰੇਲੂ ਹਵਾਈ ਅੱਡੇ) ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਅਤੇ ਅਗਸਤ ਮਹੀਨੇ ਤੋਂ ਹੀ ਇੱਥੋਂ ਅਯੁੱਧਿਆ ਲਈ ਪਹਿਲੀ ਉਡਾਣ ਸ਼ੁਰੂ ਹੋ ਜਾਵੇਗੀ। ਮੰਤਰੀ ਡਾ.ਕਮਲ ਗੁਪਤਾ ਅੱਜ ਅੰਬਾਲਾ ਸਿਵਲ ਇਨਕਲੇਵ ਦੀ ਉਸਾਰੀ ਅਧੀਨ ਥਾਂ ‘ਤੇ ਪਹੁੰਚੇ। ਇਸ ਦੌਰਾਨ ਹਰਿਆਣਾ ਦੇ ਸਿਹਤ ਮੰਤਰੀ ਅਤੇ ਅੰਬਾਲਾ ਛਾਉਣੀ ਦੇ ਵਿਧਾਇਕ ਅਨਿਲ ਵਿੱਜ ਵੀ ਉਨ੍ਹਾਂ ਦੇ ਨਾਲ ਸਨ।
ਇਸ ਦੌਰਾਨ ਮੰਤਰੀ ਡਾ: ਕਮਲ ਗੁਪਤਾ ਨੇ ਉਸਾਰੀ ਅਧੀਨ ਥਾਂ ਦਾ ਦੌਰਾ ਕੀਤਾ। ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਅਤੇ ਸਬੰਧਤ ਏਜੰਸੀਆਂ ਤੋਂ ਉਸਾਰੀ ਕਾਰਜਾਂ ਦੀ ਪ੍ਰਗਤੀ ਬਾਰੇ ਜਾਣਕਾਰੀ ਲਈ ਅਤੇ ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਬਿਹਤਰ ਤਾਲਮੇਲ ਬਣਾ ਕੇ ਦਿਨ-ਰਾਤ ਕੰਮ ਕਰਵਾ ਕੇ ਸਿਵਲ ਐਨਕਲੇਵ (ਘਰੇਲੂ ਹਵਾਈ ਅੱਡੇ) ਦੇ ਕੰਮ ਨੂੰ ਮੁਕੰਮਲ ਕਰਵਾਉਣ।