November 5, 2024

ਇਲਾਹਾਬਾਦ ਹਾਈ ਕੋਰਟ ‘ਚ 5 ਸਾਲਾਂ ਅਥਰਵ ਨੇ ਕੀਤੀ ਅਨੋਖੀ ਬੇਨਤੀ

ਕਾਨਪੁਰ : ਕਾਨਪੁਰ ਦੇ ਇੱਕ 5 ਸਾਲਾਂ ਮਾਸੂਮ ਬੱਚੇ ਅਥਰਵ ਦੀਕਸ਼ਿਤ (Atharv Dixit) ਨੇ ਇਲਾਹਾਬਾਦ ਹਾਈਕੋਰਟ ਦੇ ਜੱਜ (Allahabad High Court judge) ਕੋਲ ਅਨੋਖੀ ਬੇਨਤੀ ਕੀਤੀ ਹੈ ਕਿ ਉਸਦਾ ਸਕੂਲ ਕਾਨਪੁਰ ਸ਼ਹਿਰ ਦੇ ਚਿੜੀਆਘਰ ਦੇ ਨੇੜੇ ਸਥਿਤ ਆਜ਼ਾਦ ਨਗਰ ਇਲਾਕੇ ਵਿੱਚ ਹੈ। ਉਹ ਐਮਆਰ ਜੈਪੁਰੀਆ ਸਕੂਲ ਵਿੱਚ ਐਲਕੇਜੀ ਦਾ ਵਿਦਿਆਰਥੀ ਹੈ।ਉਸਦੇ ਸਕੂਲ ਕੋਲ ਸ਼ਰਾਬ ਦਾ ਠੇਕਾ ਹੈ।ਜਿਸ ਕਾਰਨ ਸ਼ਰਾਬੀ ਸਵੇਰ ਤੋਂ ਹੀ ਹੰਗਾਮਾ ਕਰਨਾ ਸ਼ੁਰੂ ਕਰ ਦਿੰਦੇ ਹਨ, ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ। ਇਸ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਯੂਪੀ ਸਰਕਾਰ ਤੋਂ ਤਿੰਨ ਹਫ਼ਤਿਆਂ ਦੇ ਅੰਦਰ ਜਵਾਬ ਮੰਗਿਆ ਹੈ।

5 ਸਾਲਾਂ ਅਥਰਵ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਜਨਹਿੱਤ ਪਟੀਸ਼ਨ ਦਾਇਰ ਕੀਤੀ ਹੈ।ਜਿਸ ਵਿੱਚ ਉਸਨੇ ਦੱਸਿਆ ਕਿ ਉਸਦੇ ਸਕੂਲ ਦੇ ਨੇੜੇ ਹੀ ਸ਼ਰਾਬ ਦਾ ਠੇਕਾ ਹੈ। ਜਿੱਥੇ ਸ਼ਰਾਬੀ ਹਰ ਰੋਜ਼ ਹੰਗਾਮਾ ਕਰਦੇ ਹਨ। ਇਸ ਕਾਰਨ ਪੜ੍ਹਾਈ ‘ਤੇ ਮਾੜਾ ਅਸਰ ਪੈ ਰਿਹਾ ਹੈ। ਮਾਮਲੇ ਦੀ ਸੁਣਵਾਈ ਕਰਦਿਆਂ ਹਾਈਕੋਰਟ ਨੇ ਯੂਪੀ ਸਰਕਾਰ ਤੋਂ ਪੁੱਛਿਆ ਹੈ ਕਿ ਹਰ ਸਾਲ ਸ਼ਰਾਬ ਦੇ ਠੇਕਿਆਂ ਦਾ ਨਵੀਨੀਕਰਨ ਕਿਵੇਂ ਕੀਤਾ ਜਾ ਰਿਹਾ ਹੈ।ਸ਼ਰਾਬ ਦੀ ਦੁਕਾਨ ਸਕੂਲ ਤੋਂ ਸਿਰਫ਼ 20 ਮੀਟਰ ਦੀ ਦੂਰੀ ‘ਤੇ ਹੈ।ਇਹ ਸਕੂਲ ਕਾਨਪੁਰ ਸ਼ਹਿਰ ਦੇ ਚਿੜੀਆਘਰ ਦੇ ਨੇੜੇ ਸਥਿਤ ਆਜ਼ਾਦ ਨਗਰ ਇਲਾਕੇ ਵਿੱਚ ਹੈ। ਨਿਯਮਾਂ ਅਨੁਸਾਰ ਸਰਕਾਰੀ ਠੇਕੇ ਦਿਨ ਦੇ 10 ਵਜੇ ਤੋਂ ਬਾਅਦ ਹੀ ਖੁੱਲ੍ਹਣੇ ਚਾਹੀਦੇ ਹਨ ਪਰ ਅਕਸਰ ਸਵੇਰੇ 6 ਤੋਂ 7 ਵਜੇ ਤੱਕ ਸ਼ਰਾਬੀਆਂ ਦਾ ਇਕੱਠ ਰਹਿੰਦਾ ਹੈ।

ਅਥਰਵ ਦੇ ਕਹਿਣ ‘ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਕਾਨਪੁਰ ਅਤੇ ਯੂਪੀ ਸਰਕਾਰ ਦੇ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਦਲੀਲ ਦਿੱਤੀ ਗਈ ਕਿ ਇਹ ਸਕੂਲ 2019 ਵਿੱਚ ਖੋਲ੍ਹਿਆ ਗਿਆ ਸੀ, ਜਦਕਿ ਸ਼ਰਾਬ ਦਾ ਠੇਕਾ ਕਰੀਬ 30 ਸਾਲ ਪੁਰਾਣਾ ਹੈ। ਇਸ ‘ਤੇ ਅਥਰਵ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਇਲਾਹਾਬਾਦ ਹਾਈ ਕੋਰਟ ‘ਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ ਜਸਟਿਸ ਮਨੋਜ ਕੁਮਾਰ ਗੁਪਤਾ ਅਤੇ ਜਸਟਿਸ ਸ਼ਿਤਿਜ ਸ਼ੈਲੇਂਦਰ ਦੀ ਡਿਵੀਜ਼ਨ ਬੈਂਚ ਵਿੱਚ ਹੋਈ, ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ ਨਵੇਂ ਸਿਰੇ ਤੋਂ 13 ਮਾਰਚ ਨੂੰ ਹੋਵੇਗੀ।

By admin

Related Post

Leave a Reply