ਸਪੋਰਟਸ ਨਿਊਜ਼ :  ਟੋਕੀਓ ਓਲੰਪਿਕ ਟੈਨਿਸ ਦੀ ਚਾਂਦੀ ਦਾ ਤਗਮਾ ਜੇਤੂ ਮਾਰਕਾ ਵੋਂਡਰੋਸੋਵਾ (Marka Vondrossova) ਨੇ ਹੱਥ ਦੀ ਸੱਟ ਕਾਰਨ ਪੈਰਿਸ ਓਲੰਪਿਕ ਤੋਂ ਆਪਣਾ ਨਾਮ ਵਾਪਸ ਲੈ ਲਿਆ ਹੈ। ਪੋਲੈਂਡ ਦੇ ਹੁਬਰਟ ਹੁਰਕਾਜ਼ (Hubert Hurkaz) ਨੇ ਵੀ ਗੋਡੇ ਦੀ ਸੱਟ ਕਾਰਨ ਆਪਣਾ ਨਾਮ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਪਿਛਲੇ ਸਾਲ ਵਿੰਬਲਡਨ ਜਿੱਤਣ ਵਾਲੀ ਚੈੱਕ ਗਣਰਾਜ ਦੀ ਵੋਂਡਰੋਸੋਵਾ ਇਸ ਮਹੀਨੇ ਵਿੰਬਲਡਨ ਤੋਂ ਪਹਿਲੇ ਦੌਰ ਵਿੱਚ ਹੀ ਬਾਹਰ ਹੋ ਗਈ ਸੀ। ਸੋਸ਼ਲ ਮੀਡੀਆ ‘ਤੇ ਓਲੰਪਿਕ ਤੋਂ ਆਪਣੇ ਹਟਣ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਧਿਆਨ ਅਗਸਤ ‘ਚ ਹੋਣ ਵਾਲੇ ਯੂ.ਐੱਸ ਓਪਨ ‘ਤੇ ਹੈ। ਓਲੰਪਿਕ ਦੇ ਟੈਨਿਸ ਮੁਕਾਬਲਿਆਂ ਦੇ ਡਰਾਅ ਵੀਰਵਾਰ ਨੂੰ ਹੋਣਗੇ ਜਦਕਿ ਮੈਚ ਸ਼ਨੀਵਾਰ ਤੋਂ ਸ਼ੁਰੂ ਹੋਣਗੇ।

Leave a Reply