ਸਪੋਰਟਸ ਨਿਊਜ਼ : ਆਈ.ਪੀ.ਐਲ 2024 ਦਾ ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ (Chennai Super Kings) ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ (Royal Challengers Bangalore) ਵਿਚਕਾਰ ਖੇਡਿਆ ਗਿਆ ਸੀ। ਇਸ ਮੈਚ ਵਿੱਚ ਰੁਤੁਰਾਜ ਗਾਇਕਵਾੜ (Ruturaj Gaikwad) ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗਜ਼ ਦੀ ਟੀਮ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ। ਹੁਣ ਸਵਾਲ ਇਹ ਹੈ ਕਿ ਆਈ.ਪੀ.ਐਲ ਦਾ ਦੂਜਾ ਮੈਚ ਕਿਹੜੀਆਂ ਦੋ ਟੀਮਾਂ ਵਿਚਾਲੇ ਖੇਡਿਆ ਜਾਵੇਗਾ?

ਆਈ.ਪੀ.ਐਲ 2024 ਦਾ ਦੂਜਾ ਮੈਚ ਦਿੱਲੀ ਕੈਪੀਟਲਜ਼ ਅਤੇ ਪੰਜਾਬ ਕਿੰਗਜ਼ ਵਿਚਕਾਰ 23 ਮਾਰਚ ਨੂੰ ਯਾਨੀ ਅੱਜ ਖੇਡਿਆ ਜਾਵੇਗਾ। ਇਹ ਮੈਚ ਚੰਡੀਗੜ੍ਹ ਦੇ ਮਹਾਰਾਜਾ ਯਾਦਵੇਂਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਆਯੋਜਿਤ ਕੀਤਾ ਜਾਵੇਗਾ। ਦਿੱਲੀ ਕੈਪੀਟਲਜ਼ ਦੀ ਅਗਵਾਈ ਰਿਸ਼ਭ ਪੰਤ ਕਰਨਗੇ ਜਦਕਿ ਸ਼ਿਖਰ ਧਵਨ ਪੰਜਾਬ ਕਿੰਗਜ਼ ਦੀ ਅਗਵਾਈ ਕਰਨਗੇ। ਦੱਸ ਦੇਈਏ ਕਿ ਇਸ ਮੈਚ ਦੀ ਲਾਈਵ ਸਟ੍ਰੀਮਿੰਗ ਦੁਪਹਿਰ 3:30 ਵਜੇ ਤੋਂ ਸ਼ੁਰੂ ਹੋਵੇਗੀ। ਇਹ ਮੈਚ ਸ਼ਾਮ 4 ਵਜੇ ਤੋਂ ਖੇਡਿਆ ਜਾਵੇਗਾ।

ਦਿੱਲੀ ਕੈਪੀਟਲਜ਼ : ਰਿਸ਼ਭ ਪੰਤ (ਕਪਤਾਨ), ਅਭਿਸ਼ੇਕ ਪੋਰੇਲ, ਰਿਕੀ ਭੂਈ, ਹੈਰੀ ਬਰੂਕ, ਯਸ਼ ਧੂਲ, ਸ਼ਾਈ ਹੋਪ, ਪ੍ਰਿਥਵੀ ਸ਼ਾਅ, ਟ੍ਰਿਸਟਨ ਸਟੱਬਸ, ਡੇਵਿਡ ਵਾਰਨਰ, ਲਲਿਤ ਯਾਦਵ, ਮਿਸ਼ੇਲ ਮਾਰਸ਼, ਅਕਸ਼ਰ ਪਟੇਲ, ਸੁਮਿਤ ਕੁਮਾਰ, ਖਲੀਲ ਅਹਿਮਦ, ਪ੍ਰਵੀਨ ਦੂਬੇ, ਕੁਲਦੀਪ ਯਾਦਵ, ਮੁਕੇਸ਼ ਕੁਮਾਰ, ਲੁੰਗੀ ਐਨਗਿਡੀ, ਐਨਰਿਚ ਨੋਰਟਜੇ, ਵਿੱਕੀ ਓਸਟਵਾਲ, ਰਸਿੱਖ ਸਲਾਮ, ਝਾਏ ਰਿਚਰਡਸਨ, ਇਸ਼ਾਂਤ ਸ਼ਰਮਾ, ਸਵਾਸਤਿਕ ਚਿਕਾਰਾ, ਕੁਮਾਰ ਕੁਸ਼ਾਗਰਾ।

ਪੰਜਾਬ ਕਿੰਗਜ਼ : ਸ਼ਿਖਰ ਧਵਨ, ਜੀਤੇਸ਼ ਸ਼ਰਮਾ, ਜੌਨੀ ਬੇਅਰਸਟੋ, ਪ੍ਰਭਸਿਮਰਨ ਸਿੰਘ, ਲਿਆਮ ਲਿਵਿੰਗਸਟੋਨ, ਮੈਥਿਊ ਸ਼ਾਰਟ, ਹਰਪ੍ਰੀਤ ਭਾਟੀਆ, ਅਥਰਵ ਤਾਇਡੇ, ਰਿਸ਼ੀ ਧਵਨ, ਸੈਮ ਕੁਰਨ, ਸਿਕੰਦਰ ਰਜ਼ਾ, ਸ਼ਿਵਮ ਸਿੰਘ, ਹਰਪ੍ਰੀਤ ਬਰਾੜ, ਅਰਸ਼ਦੀਪ ਸਿੰਘ, ਕੈਗਿਸੋ ਰਬਾਡਾ, ਨਾਥਨ ਐਲਿਸ, ਰਾਹੁਲ ਚਾਹਰ, ਗੁਰਨੂਰ ਬਰਾੜ, ਵਿਦਵਥ ਕਾਵੇਰੱਪਾ, ਹਰਸ਼ਲ ਪਟੇਲ, ਰਿਲੀ ਰੂਸੋ, ਕ੍ਰਿਸ ਵੋਕਸ, ਆਸ਼ੂਤੋਸ਼ ਸ਼ਰਮਾ, ਤਨਯ ਥਿਆਗਰਾਜਨ, ਸ਼ਸ਼ਾਂਕ ਸਿੰਘ, ਪ੍ਰਿੰਸ ਚੌਧਰੀ ਅਤੇ ਵਿਸ਼ਵਨਾਥ ਪ੍ਰਤਾਪ ਸਿੰਘ।

Leave a Reply