ਚੰਡੀਗੜ੍ਹ: ਇਨੈਲੋ ਦੀਆਂ ਜ਼ਿਲ੍ਹਾ ਪੱਧਰੀ ਮੀਟਿੰਗਾਂ 17 ਜੂਨ ਤੋਂ ਸ਼ੁਰੂ ਹੋ ਕੇ 23 ਜੂਨ ਤੱਕ ਜਾਰੀ ਰਹਿਣਗੀਆਂ। ਇਨ੍ਹਾਂ ਮੀਟਿੰਗਾਂ ਵਿੱਚ ਇਨੈਲੋ ਦੇ ਜ਼ਿਲ੍ਹਾ ਪ੍ਰਧਾਨ, ਹਲਕਾ ਪ੍ਰਧਾਨ, ਸਾਬਕਾ ਵਿਧਾਇਕ ਤੇ ਸਾਬਕਾ ਸੰਸਦ ਮੈਂਬਰਾਂ ਸਮੇਤ ਜ਼ਿਲ੍ਹਾ ਕਾਰਜਕਾਰੀ ਅਧਿਕਾਰੀ ਤੇ ਵਰਕਰ  ਸ਼ਮੂਲੀਅਤ ਕਰਨਗੇ। ਇਨੈਲੋ ਦੇ ਕੌਮੀ ਪ੍ਰਧਾਨ ਜਨਰਲ ਸਕੱਤਰ ਅਭੈ ਸਿੰਘ ਚੌਟਾਲਾ ਅਤੇ ਸੂਬਾ ਪ੍ਰਧਾਨ ਰਾਮਪਾਲ ਮਾਜਰਾ ਇਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕਰਨਗੇ।

ਇਹ ਮੀਟਿੰਗ ਭਲਕੇ 17 ਜੂਨ ਨੂੰ ਅੰਬਾਲਾ ਅਤੇ ਯਮੁਨਾਨਗਰ ਤੋਂ ਸ਼ੁਰੂ ਹੋਵੇਗੀ। ਇਸ ਤੋਂ ਬਾਅਦ 18 ਜੂਨ ਨੂੰ ਕਰਨਾਲ, ਕੁਰੂਕਸ਼ੇਤਰ ਤੇ ਕੈਥਲ, 19 ਜੂਨ ਨੂੰ ਜੀਂਦ, ਪਾਣੀਪਤ ਤੇ ਸੋਨੀਪਤ, 20 ਜੂਨ ਨੂੰ ਫਰੀਦਾਬਾਦ, ਪਲਵਲ ਤੇ ਮੇਵਾਤ, 21 ਜੂਨ ਨੂੰ ਰੋਹਤਕ, ਝੱਜਰ ਤੇ ਗੁਰੂਗ੍ਰਾਮ, 22 ਜੂਨ ਨੂੰ ਰੇਵਾੜੀ, ਮਹਿੰਦਰਗੜ੍ਹ (ਨਾਰਨੌਲ), ਭਿਵਾਨੀ- ਦਾਦਰੀ ਅਤੇ 23 ਜੂਨ ਨੂੰ ਹਿਸਾਰ, ਫਤਿਹਾਬਾਦ ਅਤੇ ਸਿਰਸਾ ਵਿੱਚ ਮੀਟਿੰਗਾਂ ਹੋਣਗੀਆਂ। ਇਨੈਲੋ ਦੇ ਸੂਬਾ ਪ੍ਰਧਾਨ ਰਾਮਪਾਲ ਮਾਜਰਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪਹਿਲੀ ਵਾਰ ਇਨੈਲੋ ਪਾਰਟੀ ਵੱਲੋਂ ਜ਼ਿਲ੍ਹਾ ਪੱਧਰੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਮੀਟਿੰਗਾਂ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

Leave a Reply