ਕੁਰੂਕਸ਼ੇਤਰ : ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਕੁਰੂਕਸ਼ੇਤਰ ਲੋਕ ਸਭਾ ਹਲਕੇ ‘ਚ ਭਾਜਪਾ ਉਮੀਦਵਾਰ ਨਵੀਨ ਜਿੰਦਲ (Naveen Jindal) ਅਤੇ ‘ਆਪ’ ਉਮੀਦਵਾਰ ਡਾਕਟਰ ਸੁਸ਼ੀਲ ਗੁਪਤਾ (Dr. Sushil Gupta) ਵਿਚਕਾਰ ਮੁਕਾਬਲਾ ਹੈ। ਇਨੈਲੋ ਦੇ ਅਭੈ ਸਿੰਘ ਚੌਟਾਲਾ ਨੇ ਚੋਣਾਂ ਨੂੰ ਦਿਲਚਸਪ ਬਣਾ ਦਿੱਤਾ ਹੈ।

ਕੁਰੂਕਸ਼ੇਤਰ ਲੋਕ ਸਭਾ ਸੀਟ ‘ਤੇ ਚੋਣ ਰੁਝਾਨਾਂ ਮੁਤਾਬਕ ਮੌਜੂਦਾ ਸਮੇਂ ‘ਚ ‘ਆਪ’ ਉਮੀਦਵਾਰ ਇੰਡੀਆ ਅਲਾਇੰਸ ਦੇ ਸੁਸ਼ੀਲ ਗੁਪਤਾ ਅੱਗੇ ਚੱਲ ਰਹੇ ਹਨ। ਉਨ੍ਹਾਂ ਨੂੰ ਹੁਣ ਤੱਕ 9179 ਵੋਟਾਂ ਮਿਲੀਆਂ ਹਨ। ਇੱਥੇ ਭਾਜਪਾ ਨੂੰ 5802 ਵੋਟਾਂ ਮਿਲੀਆਂ ਹਨ। ਇਨੈਲੋ ਉਮੀਦਵਾਰ ਅਭੈ ਚੌਟਾਲਾ ਇਸ ਸਮੇਂ ਬੁਰੀ ਤਰ੍ਹਾਂ ਪਛੜ ਰਹੇ ਹਨ। ਉਨ੍ਹਾਂ ਨੂੰ ਸਿਰਫ਼ 1347 ਵੋਟਾਂ ਮਿਲੀਆਂ।

Leave a Reply