November 5, 2024

ਅੱਜ ਧਨਤੇਰਸ ‘ਤੇ ਸੋਨੇ ਦੀਆਂ ਕੀਮਤਾਂ ‘ਚ ਆਇਆ ਭਾਰੀ ਉਛਾਲ

Latest Punjabi News |Gold Prices | Punjabi Latest News

ਪੰਜਾਬ : ਧਨਤੇਰਸ-ਦੀਵਾਲੀ ‘ਤੇ ਸੋਨਾ-ਚਾਂਦੀ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ। ਅਜਿਹੇ ‘ਚ ਸੋਨੇ ਦੀਆਂ ਕੀਮਤਾਂ (Gold Prices) ਅੱਜ ਧਨਤੇਰਸ ‘ਤੇ ਆਸਮਾਨ ਨੂੰ ਛੂਹ ਰਹੀਆਂ ਹਨ। ਪੰਜਾਬ ਵਿੱਚ ਅੱਜ ਯਾਨੀ ਮੰਗਲਵਾਰ ਨੂੰ 24 ਕੈਰੇਟ ਸੋਨੇ ਦੀ ਕੀਮਤ 81,000 ਰੁਪਏ ਦਰਜ ਕੀਤੀ ਗਈ ਹੈ ਜਦੋਂ ਕਿ ਪਹਿਲਾਂ ਇਹ 80,400 ਰੁਪਏ ਸੀ।

ਇਸ ਦੇ ਨਾਲ ਹੀ 22 ਕੈਰੇਟ ਸੋਨੇ ਦੀ ਕੀਮਤ ਅੱਜ 75,330 ਰੁਪਏ ਹੈ ਜਦੋਂ ਕਿ ਪਹਿਲਾਂ ਇਹ 74,770 ਰੁਪਏ ਸੀ। ਗੱਲ ਕਰੀਏ ਤਾਂ ਚਾਂਦੀ ਦੀ 23 ਕਿਲੋ ਚਾਂਦੀ ਅੱਜ 78,980 ਜਦੋਂ ਕਿ ਬੀਤੇ ਦਿਨ 78,390ਰਿਕਾਰਡ ਕੀਤੀ ਗਈ ਜਦੋਂ ਕਿ ਸੋਮਵਾਰ ਨੂੰ ਇਹ 78,390 ਦਰਜ ਕੀਤੀ ਗਈ ਸੀ। ਅਜਿਹੇ ‘ਚ ਜੇਕਰ ਤੁਸੀਂ ਅੱਜ ਧਨਤੇਰਸ ‘ਤੇ ਸੋਨਾ ਖਰੀਦ ਰਹੇ ਹੋ ਤਾਂ ਇਸ ਰੇਟ ਦੇ ਹਿਸਾਬ ਨਾਲ ਖਰੀਦ ਸਕਦੇ ਹੋ। ਤੁਹਾਨੂੰ ਦੱਸ ਦਈਏ ਕਿ ਮਾਹਰਾਂ ਦਾ ਮੰਨਣਾ ਹੈ ਕਿ ਸੋਨੇ ਦੀ ਖਰੀਦ ਨੂੰ ਲੈ ਕੇ ਧਾਰਨਾ ਅਜੇ ਵੀ ਸਕਾਰਾਤਮਕ ਬਣੀ ਹੋਈ ਹੈ। ਪਿਛਲੇ ਇੱਕ ਸਾਲ ਵਿੱਚ, ਸੋਨੇ ਨੇ ਆਪਣੇ ਨਿਵੇਸ਼ਕਾਂ ਨੂੰ 30 ਪ੍ਰਤੀਸ਼ਤ ਤੋਂ ਵੱਧ ਦਾ ਰਿਟਰਨ ਦਿੱਤਾ ਹੈ। ਮੌਜੂਦਾ ਹਾਲਾਤ ਅਤੇ ਤਿਉਹਾਰਾਂ ਦੀ ਮੰਗ ਨੂੰ ਦੇਖਦੇ ਹੋਏ ਆਉਣ ਵਾਲੇ ਮਹੀਨਿਆਂ ‘ਚ ਇਸ ‘ਚ 10 ਫੀਸਦੀ ਹੋਰ ਵਾਧਾ ਕੀਤਾ ਜਾਣਾ ਸੰਭਵ ਹੈ।

ਦੂਜੇ ਪਾਸੇ ਵਿਦੇਸ਼ੀ ਬਾਜ਼ਾਰਾਂ ‘ਚ ਕਮਜ਼ੋਰ ਰੁਖ ਦੇ ਵਿਚਕਾਰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ‘ਚ ਬੀਤੇ ਦਿਨ ਸੋਨੇ ਦੀ ਕੀਮਤ 400 ਰੁਪਏ ਡਿੱਗ ਕੇ 81,100 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਈ। ਆਲ ਇੰਡੀਆ ਬੁਲੀਅਨ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿੱਤੀ। ਸ਼ਨੀਵਾਰ ਨੂੰ 99.9 ਫੀਸਦੀ ਅਤੇ 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ ਕ੍ਰਮਵਾਰ 81,500 ਰੁਪਏ ਅਤੇ 81,100 ਰੁਪਏ ਪ੍ਰਤੀ 10 ਗ੍ਰਾਮ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਿਆ। ਹਾਲਾਂਕਿ ਚਾਂਦੀ 99,500 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਸਥਿਰ ਰਹੀ। ਇਸ ਦੌਰਾਨ ਬੀਤੇ ਦਿਨ 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ 400 ਰੁਪਏ ਡਿੱਗ ਕੇ 80,700 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ।

By admin

Related Post

Leave a Reply