Health News: ਗਰਮੀਆਂ ਵਿੱਚ ਜ਼ਿਆਦਾਤਰ ਲੋਕ ਅੰਬ ਖਾਣਾ ਪਸੰਦ ਕਰਦੇ ਹਨ ਇੰਨ੍ਹਾਂ ਹੀ ਨਹੀਂ ਸਗੋਂ ਅੰਬ (Mango) ਤੋਂ ਮੈਂਗੋ ਸ਼ੇਕ, ਖੀਰ, ਕਸਟਰਡ ਵੀ ਬਣਾਏ ਜਾਂਦੇ ਹਨ। ਇਸ ਨੂੰ ਕਈ ਫ਼ਲਾਂ ਨਾਲ ਮਿਲਾ ਕੇ ਸਲਾਦ ਵੀ ਤਿਆਰ ਕੀਤਾ ਜਾਂਦਾ ਹੈ। ਭੋਜਨ ਤੋਂ ਬਾਅਦ ਮਿੱਠੇ ਦੀ ਜਗ੍ਹਾ ਤੇ ਵੀ ਅੰਬ ਨੂੰ ਤਰਜੀਹ ਦਿੱਤੀ ਜਾਂਦੀ ਹੈ। ਪਰ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਅੰਬ ਦੇ ਨਾਲ ਜਾਂ ਖਾਣ ਤੋਂ ਬਾਅਦ ਕੁੱਝ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਦੁੱਧ ਵਾਲੇ ਪਦਾਰਥ: ਗਰਮੀਆਂ ‘ਚ ਠੰਡਾ ਰਹਿਣ ਲਈ ਦਹੀਂ, ਲੱਸੀ ਅਤੇ ਵੇਸਣ ਦਾ ਸੇਵਨ ਕਰੋ। ਦੂਜੇ ਪਾਸੇ ਅੰਬ ਦੀ ਤਾਸੀਰ ਗਰਮ ਹੁੰਦੀ ਹੈ। ਅਜਿਹੇ ‘ਚ ਜਦੋਂ ਅੰਬ ਖਾਣ ਤੋਂ ਬਾਅਦ ਦਹੀਂ ਦਾ ਸੇਵਨ ਕੀਤਾ ਜਾਂਦਾ ਹੈ ਤਾਂ ਠੰਡਾ ਅਤੇ ਗਰਮ ਦੋਵਾਂ ਦਾ ਅਸਰ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਨਾਲ ਚਮੜੀ ਅਤੇ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਕੋਲਡ ਡਰਿੰਕ: ਕੋਲਡ ਡਰਿੰਕ ਅਤੇ ਅੰਬ ਦੋਵਾਂ ਵਿੱਚ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹਨਾਂ ਦਾ ਇਕੱਠੇ ਸੇਵਨ ਕਰਨ ਨਾਲ ਬਲੱਡ ਸ਼ੂਗਰ ਦਾ ਪੱਧਰ ਵੱਧ ਸਕਦਾ ਹੈ। ਅੰਬ ਖਾਣ ਦੇ ਤੁਰੰਤ ਬਾਅਦ ਕੋਲਡ ਡਰਿੰਕ ਪੀਣ ਨਾਲ ਪਾਚਨ ਕਿਰਿਆ ਪ੍ਰਭਾਵਿਤ ਹੁੰਦੀ ਹੈ ਅਤੇ ਪੇਟ ਫੁੱਲਨ ਦੀ ਸਮੱਸਿਆ ਹੋ ਸਕਦੀ ਹੈ। ਅੰਬਾਂ ਦੇ ਨਾਲ ਪਾਣੀ ਨਹੀਂ ਪੀਣਾ ਚਾਹੀਦਾ ਕਿਉਂਕਿ ਇਸ ਨਾਲ ਪੇਟ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।

ਖੱਟੇ ਫ਼ਲ: ਅੰਬ ਆਪਣੇ ਆਪ ਵਿੱਚ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ, ਇਸ ਲਈ ਇਸ ਨੂੰ ਹੋਰ ਖੱਟੇ ਫ਼ਲਾਂ ਦੇ ਨਾਲ ਖਾਣ ਨਾਲ ਐਸੀਡਿਟੀ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਖੱਟੇ ਫ਼ਲਾਂ, ਜਿਵੇਂ ਕਿ ਸੰਤਰੇ ਜਾਂ ਨਿੰਬੂ ਵਿੱਚ ਉਚ ਪੱਧਰੀ ਐਸੀਡਿਟੀ, ਆਮ ਪਾਚਨ ਵਿੱਚ ਰੁਕਾਵਟ ਪਾ ਸਕਦੀ ਹੈ ਅਤੇ ਦਿਲ ਵਿੱਚ ਜਲਨ ਜਾਂ ਪੇਟ ਵਿੱਚ ਬੇ ਅਰਾਮੀ ਦਾ ਕਾਰਨ ਬਣ ਸਕਦੀ ਹੈ।

ਮਸਾਲੇਦਾਰ ਭੋਜਨ: ਕੁੱਝ ਲੋਕ ਮਿਰਚ-ਮਸਾਲੇਦਾਰ ਭੋਜਨ ਤੋਂ ਬਾਅਦ ਅੰਬ ਨੂੰ ਮਿੱਠੇ ਵਿੱਚ ਖਾਂਦੇ ਹਨ ਪਰ ਇਹਨਾਂ ਦਾ ਸੁਮੇਲ ਪੇਟ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਪਾਚਨ ਕਿਰਿਆ ਪ੍ਰਭਾਵਿਤ ਹੋ ਸਕਦੀ ਹੈ, ਪੇਟ ਵਿੱਚ ਜਲਨ, ਐਸੀਡਿਟੀ, ਦਸਤ, ਗੈਸ ਅਤੇ ਬਲੋਟਿੰਗ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ ਵਿੱਚ ਮਸਾਲੇਦਾਰ ਭੋਜਨ ਅਤੇ ਅੰਬ ਖਾਣ ਵਿੱਚ ਦੋ ਤੋਂ ਤਿੰਨ ਘੰਟੇ ਦਾ ਅੰਤਰ ਜ਼ਰੂਰ ਰੱਖੋ।

Leave a Reply