ਗੁਹਾਟੀ: ਅਸਮ ਵਿੱਚ ਨਾਬਾਲਗ ਲੜਕੀ ਨਾਲ ਬਲਾਤਕਾਰ ਦਾ ਮੁੱਖ ਦੋਸ਼ੀ ਅੱਜ ਸਵੇਰੇ ਪੁਲਿਸ ਹਿਰਾਸਤ ‘ਚੋਂ ਕਥਿਤ ਤੌਰ ‘ਤੇ ਫਰਾਰ ਹੋ ਗਿਆ ਅਤੇ ਉਸਨੇ ਨਗਾਓਂ ਜ਼ਿਲ੍ਹੇ ਦੇ ਧੀਂਗ ਵਿਖੇ ਇੱਕ ਨਦੀ ਵਿੱਚ ਛਾਲ ਮਾਰ ਦਿੱਤੀ ਜਿਸ ਕਾਰਨ ਉਸਦੀ ਮੌਤ ਹੋ ਗਈ। ਪੁਲਿਸ ਨੇ ਕਿਹਾ ਕਿ ਦੋਸ਼ੀ ਨੂੰ ਬੀਤੇ ਦਿਨ ਗ੍ਰਿਫਤਾਰ ਕੀਤਾ ਗਿਆ ਸੀ ਅਤੇ ‘ਕ੍ਰਾਈਮ ਸੀਨ’ ਦੀ ਜਾਂਚ ਲਈ ਕਰੀਬ 3.30 ਵਜੇ ਅਪਰਾਧ ਸੀਨ ‘ਤੇ ਲਿਜਾਇਆ ਗਿਆ ਸੀ। ਪੁਲਿਸ ਨੇ ਦੱਸਿਆ, ”ਦੋਸ਼ੀ ਪੁਲਿਸ ਦੀ ਹਿਰਾਸਤ ‘ਚੋਂ ਫਰਾਰ ਹੋ ਗਿਆ ਅਤੇ ਨਦੀ ‘ਚ ਛਾਲ ਮਾਰ ਦਿੱਤੀ।

ਤੁਰੰਤ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਕਰੀਬ ਦੋ ਘੰਟੇ ਬਾਅਦ ਉਸ ਦੀ ਲਾਸ਼ ਬਰਾਮਦ ਕਰ ਲਈ ਗਈ।” ਧੀਂਗ ‘ਚ ਵੀਰਵਾਰ ਸ਼ਾਮ ਨੂੰ ਤਿੰਨ ਵਿਅਕਤੀਆਂ ਨੇ 14 ਸਾਲਾ ਲੜਕੀ ਨਾਲ ਕਥਿਤ ਤੌਰ ‘ਤੇ ਬਲਾਤਕਾਰ ਕੀਤਾ। ਉਸ ਸਮੇਂ ਲੜਕੀ ਟਿਊਸ਼ਨ ਪੜ੍ਹ ਕੇ ਘਰ ਪਰਤ ਰਹੀ ਸੀ। ਦੋਸ਼ੀ ਪੀੜਤਾ ਨੂੰ ਜ਼ਖਮੀ ਹਾਲਤ ‘ਚ ਸੜਕ ਕਿਨਾਰੇ ਨਦੀ ਕੋਲ ਛੱਡ ਕੇ ਭੱਜ ਗਏ। ਬਾਅਦ ‘ਚ ਸਥਾਨਕ ਲੋਕਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਦੂਜੇ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਜਦਕਿ ਤੀਜੇ ਮੁਲਜ਼ਮ ਦੀ ਭਾਲ ਜਾਰੀ ਹੈ।

Leave a Reply