ਵਾਸ਼ਿੰਗਟਨ: ਅਮਰੀਕੀ ਵਿਦੇਸ਼ ਵਿਭਾਗ (US State Department) ਨੇ ਯੂਕਰੇਨ ਦੀ ਹਾਕ ਮਿਜ਼ਾਈਲ ਪ੍ਰਣਾਲੀਆਂ ਦੀ ਮੁਰੰਮਤ ਅਤੇ ਸਪੇਅਰ ਪਾਰਟਸ ਮੁਹੱਈਆ ਕਰਾਉਣ ਲਈ ਯੂਕਰੇਨ ਨੂੰ 13 ਕਰੋੜ 80 ਲੱਖ ਡਾਲਰ ਦੀ ਐਮਰਜੈਂਸੀ ਫੌਜੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਅਮਰੀਕਾ ਨੇ ਮੰਗਲਵਾਰ ਨੂੰ ਇਸ ਸਬੰਧ ‘ਚ ਐਲਾਨ ਕੀਤਾ ਕਿ ਯੂਕਰੇਨ ਨੂੰ ਮਿਜ਼ਾਈਲ ਪ੍ਰਣਾਲੀ ਨੂੰ ਚਾਲੂ ਰੱਖਣ ਲਈ ਰੱਖ-ਰਖਾਅ ਸਹਾਇਤਾ ਦੀ ਤੁਰੰਤ ਲੋੜ ਹੈ। ਪੈਂਟਾਗਨ ਨੇ ਪਿਛਲੇ ਮਹੀਨੇ, ਯੂਕਰੇਨ ਨੂੰ ਫੌਜੀ ਸਾਜ਼ੋ-ਸਾਮਾਨ ਲਈ 30 ਕਰੋੜ ਡਾਲਰ ਦੀ ਸਹਾਇਤਾ ਪ੍ਰਦਾਨ ਕੀਤੀ ਸੀ।

ਵਿਦੇਸ਼ ਅਤੇ ਰੱਖਿਆ ਵਿਭਾਗ ਦੋਵੇਂ ਯੂਕਰੇਨ ਦਾ ਸਮਰਥਨ ਕਰਨ ਲਈ ਵੱਖ-ਵੱਖ ਤਰੀਕਿਆਂ ਦੀ ਖੋਜ ਕਰ ਰਹੇ ਹਨ, ਜਦੋਂ ਕਿ ਅਮਰੀਕੀ ਸੰਸਦ ਵਿੱਚ 60 ਅਰਬ ਡਾਲਰ ਦੀ ਯੂਕਰੇਨ ਸਹਾਇਤਾ ਪੈਕੇਜ ਰੁਕਿਆ ਹੋਇਆ ਹੈ। ‘ਹਾਕ’ ਇਕ ਮੱਧਮ ਦੂਰੀ ਦੀ ਸਤ੍ਹਾ ਤੋਂ ਹਵਾ ਵਿਚ ਮਾਰ ਕਰਨ ਵਾਲੀ ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀ ਹੈ।

ਯੂਕਰੇਨ ਨੂੰ ਸੁਰੱਖਿਆ ਲਈ ਇਸ ਪ੍ਰਣਾਲੀ ਦੀ ਸਖ਼ਤ ਲੋੜ ਹੈ। ਵਿਦੇਸ਼ ਵਿਭਾਗ ਨੇ ਵਿਕਰੀ ਦੀ ਰੂਪਰੇਖਾ ਦਿੰਦੇ ਹੋਏ ਇੱਕ ਮੀਮੋ ਵਿੱਚ ਕਿਹਾ, “ਯੂਕਰੇਨ ਨੂੰ ਰੂਸੀ ਮਿਜ਼ਾਈਲਾਂ ਅਤੇ ਰੂਸੀ ਬਲਾਂ ਦੀ ਹਵਾਈ ਸਮਰੱਥਾ ਦੇ ਵਿਰੁੱਧ ਆਪਣੀ ਰੱਖਿਆ ਕਰਨ ਲਈ ਆਪਣੀ ਸਮਰੱਥਾ ਨੂੰ ਵਧਾਉਣ ਦੀ ਤੁਰੰਤ ਲੋੜ ਹੈ।” ਰੱਖਿਆ ਸਕੱਤਰ ਲੋਇਡ ਆਸਟਿਨ ਨੇ ਇਸ ਹਫਤੇ ਸੰਸਦ ਵਿੱਚ ਗਵਾਹੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਮਦਦ ਨਾ ਮਿਲੀ ਤਾਂ ਯੂਕਰੇਨ ਨੂੰ ਰੂਸ ਤੋਂ ਹਰਾ ਦਿੱਤਾ ਜਾਵੇਗਾ।

The post ਅਮਰੀਕਾ ਨੇ ਯੂਕਰੇਨ ਨੂੰ 13 ਕਰੋੜ ਡਾਲਰ ਤੋਂ ਵੱਧ ਦੀ ਸਹਾਇਤਾ ਦੇਣ ਦਾ ਕੀਤਾ ਐਲਾਨ appeared first on Time Tv.

Leave a Reply