November 5, 2024

ਅਮਰਨਾਥ ਯਾਤਰਾ ਨੂੰ ਭਾਰੀ ਮੀਂਹ ਕਾਰਨ ਅਸਥਾਈ ਤੌਰ ‘ਤੇ ਮੁਅੱਤਲ ਕਰਨ ਦਾ ਕੀਤਾ ਗਿਆ ਫ਼ੈਸਲਾ

ਦੇਸ਼ : ਦੱਖਣੀ ਕਸ਼ਮੀਰ ਦੇ ਹਿਮਾਲਿਆ ਵਿਚ ਅਮਰਨਾਥ ਗੁਫਾ ਮੰਦਿਰ (Amarnath Cave Temple) ਦੀ ਯਾਤਰਾ ਸ਼ਨੀਵਾਰ ਨੂੰ ਭਾਰੀ ਮੀਂਹ ਕਾਰਨ ਦੋਵਾਂ ਮਾਰਗਾਂ ‘ਤੇ ਅਸਥਾਈ ਤੌਰ ‘ਤੇ ਮੁਲਤਵੀ ਕਰ ਦਿੱਤੀ ਗਈ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਰਾਤ ਤੋਂ ਬਾਲਟਾਲ ਅਤੇ ਪਹਿਲਗਾਮ ਰੋਡ ‘ਤੇ ਰੁਕ-ਰੁਕ ਕੇ ਭਾਰੀ ਮੀਂਹ ਪੈ ਰਿਹਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਯਾਤਰਾ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰਨ ਦਾ ਫ਼ੈਸਲਾ ਸ਼ਰਧਾਲੂਆਂ ਦੀ ਸੁਰੱਖਿਆ ਲਈ ਇਹਤਿਆਤ ਵਜੋਂ ਲਿਆ ਗਿਆ ਹੈ। ਹੁਣ ਤੱਕ ਡੇਢ ਲੱਖ ਤੋਂ ਵੱਧ ਸ਼ਰਧਾਲੂ 3,880 ਮੀਟਰ ਦੀ ਉਚਾਈ ‘ਤੇ ਸਥਿਤ ਅਮਰਨਾਥ ਗੁਫਾ ‘ਚ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ। ਤੀਰਥ ਯਾਤਰਾ 29 ਜੂਨ ਨੂੰ ਅਨੰਤਨਾਗ ਵਿੱਚ 48 ਕਿਲੋਮੀਟਰ ਨੁਨਾਵਾਨ-ਪਹਿਲਗਾਮ ਮਾਰਗ ਅਤੇ ਗੰਦਰਬਲ ਵਿੱਚ ਬਾਲਟਾਲ ਮਾਰਗ ਰਾਹੀਂ ਸ਼ੁਰੂ ਹੋਈ ਸੀ ਅਤੇ 19 ਅਗਸਤ ਨੂੰ ਸਮਾਪਤ ਹੋਵੇਗੀ। ਪਿਛਲੇ ਸਾਲ ਸਾਢੇ ਚਾਰ ਲੱਖ ਤੋਂ ਵੱਧ ਸ਼ਰਧਾਲੂ ਅਮਰਨਾਥ ਗੁਫਾ ਵਿੱਚ ਬਰਫ਼ ਨਾਲ ਬਣੇ ਸ਼ਿਵਲੰਿਗ ਦੇ ਦਰਸ਼ਨ ਕਰ ਚੁੱਕੇ ਹਨ।

By admin

Related Post

Leave a Reply