ਅਫਰੀਕੀ ਦੇਸ਼ ਗਿਨੀ ‘ਚ ਫੁੱਟਬਾਲ ਮੈਚ ਦੌਰਾਨ ਹੋਈ ਹਿੰਸਾ, ਰੈਫਰੀ ਦੇ ਵਿਵਾਦਿਤ ਫੈਸਲੇ ਤੋਂ ਬਾਅਦ ਭੜਕੇ ਲੋਕਾਂ ਨੇ ਪੁਲਿਸ ਸਟੇਸ਼ਨ ਸਾੜਿਆ
By admin / December 2, 2024 / No Comments / Punjabi News
ਗਿਨੀ : ਅਫਰੀਕੀ ਦੇਸ਼ ਗਿਨੀ ਤੋਂ ਇਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਗਿਨੀ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਡੇਜੇਰੇਕੋਰ ‘ਚ ਐਤਵਾਰ ਨੂੰ ਫੁੱਟਬਾਲ ਮੈਚ ਦੌਰਾਨ ਹੋਈ ਹਿੰਸਾ ‘ਚ ਕਰੀਬ 100 ਲੋਕਾਂ ਦੀ ਮੌਤ ਹੋ ਗਈ।
ਨਿਊਯਾਰਕ ਟਾਈਮਜ਼ ਮੁਤਾਬਕ ਐਤਵਾਰ ਨੂੰ ਲਾਬੇ ਅਤੇ ਗੇਰੇਕੋਰ ਫੁੱਟਬਾਲ ਟੀਮਾਂ ਵਿਚਾਲੇ ਮੈਚ ਚੱਲ ਰਿਹਾ ਸੀ। ਇਸ ਦੌਰਾਨ ਮੈਚ ਰੈਫਰੀ ਨੇ ਇਕ ਵਿਵਾਦਪੂਰਨ ਫੈਸਲਾ ਦਿੱਤਾ, ਜਿਸ ਕਾਰਨ ਦੋਵਾਂ ਟੀਮਾਂ ਵਿਚਾਲੇ ਲੜਾਈ ਹੋ ਗਈ। ਲੜਾਈ ਹੁੰਦੀ ਦੇਖ ਦਰਸ਼ਕ ਵੀ ਮੈਦਾਨ ਵਿਚ ਆ ਗਏ ਅਤੇ ਹਿੰਸਾ ਸ਼ੁਰੂ ਕਰ ਦਿੱਤੀ। ਇਹ ਮੈਚ ਗਿੰਨੀ ਆਰਮੀ ਦੇ ਜਨਰਲ ਮਾਮਾਦੀ ਡੋਮਬੂਆ ਦੇ ਸਨਮਾਨ ਵਿੱਚ ਕਰਵਾਇਆ ਜਾ ਰਿਹਾ ਸੀ। ਡੋਮਬੂਆ ਨੇ 2021 ਵਿੱਚ ਗਿਨੀ ਵਿੱਚ ਇੱਕ ਤਖਤਾਪਲਟ ਕਰਕੇ ਸੱਤਾ ‘ਤੇ ਕਬਜ਼ਾ ਕਰ ਲਿਆ।
ਡੋਮਬੂਆ ਨੇ ਸਤੰਬਰ 2021 ਵਿੱਚ ਰਾਸ਼ਟਰਪਤੀ ਅਲਫ਼ਾ ਕੌਂਡੇ ਦੀ ਸਰਕਾਰ ਨੂੰ ਡੇਗ ਦਿੱਤਾ ਅਤੇ ਖੁਦ ਸੱਤਾ ਸੰਭਾਲੀ। ਕੌਮਾਂਤਰੀ ਦਬਾਅ ਕਾਰਨ ਉਨ੍ਹਾਂ ਨੇ 2024 ਦੇ ਅੰਤ ਤੱਕ ਚੋਣਾਂ ਕਰਵਾਉਣ ਦੀ ਗੱਲ ਕਹੀ ਸੀ, ਪਰ ਹੁਣ ਤੱਕ ਚੋਣਾਂ ਦੀ ਕੋਈ ਸੰਭਾਵਨਾ ਨਹੀਂ ਹੈ। ਇੰਡੋਨੇਸ਼ੀਆ ‘ਚ ਸਾਲ 2022 ‘ਚ ਅਜਿਹਾ ਹੀ ਹਾਦਸਾ ਹੋਇਆ ਸੀ। ਉਦੋਂ ਫੁੱਟਬਾਲ ਮੈਚ ਦੌਰਾਨ ਮਚੀ ਭਗਦੜ ਵਿੱਚ 174 ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੀ ਵੀ ਜਾਨ ਚਲੀ ਗਈ ਸੀ।