ਅਨੁਜ ਥਾਪਨ ਮਾਮਲੇ ‘ਚ ਸਲਮਾਨ ਖਾਨ ਨੂੰ ਮਿਲੀ ਵੱਡੀ ਰਾਹਤ
By admin / June 11, 2024 / No Comments / Punjabi News
ਮੁੰਬਈ: ਅਦਾਕਾਰ ਸਲਮਾਨ ਖਾਨ (Actor Salman Khan) ਨੂੰ ਲੈ ਕੇ ਬੰਬੇ ਹਾਈ ਕੋਰਟ (The Bombay High Court) ਨੇ ਆਪਣਾ ਫ਼ੈਸਲਾ ਸੁਣਾਇਆ ਹੈ। ਅਦਾਲਤ ਨੇ ਇੱਕ ਪਟੀਸ਼ਨ ਤੋਂ ਅਦਾਕਾਰ ਦਾ ਨਾਂ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਸਲਮਾਨ ਖਾਨ ਦੇ ਘਰ ਦੇ ਬਾਹਰ ਦੋ ਹਮਲਾਵਰਾਂ ਨੇ 14 ਅਪ੍ਰੈਲ ਨੂੰ ਗੋਲੀਬਾਰੀ ਕੀਤੀ ਸੀ, ਜਿਨ੍ਹਾਂ ‘ਚੋਂ ਇਕ ਅਨੁਜ ਥਾਪਨ ਦੀ ਹਿਰਾਸਤ ‘ਚ ਮੌਤ ਹੋ ਗਈ ਸੀ। ਦੋਸ਼ੀ ਦੀ ਮਾਂ ਨੇ ਸੀ.ਬੀ.ਆਈ. ਜਾਂਚ ਲਈ ਪਟੀਸ਼ਨ ਦਾਇਰ ਕੀਤੀ ਸੀ। ਇਸ ਪਟੀਸ਼ਨ ‘ਚ ਸਲਮਾਨ ਖਾਨ ਦਾ ਨਾਂ ਵੀ ਸਾਹਮਣੇ ਆਇਆ ਸੀ।
ਸਲਮਾਨ ਖਾਨ ਦਾ ਨਾਂ ਪਟੀਸ਼ਨ ‘ਚ ਸਾਹਮਣੇ ਆਉਂਦੇ ਹੀ ਅਦਾਕਾਰ ਦੀ ਤਰਫੋਂ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ। ਜਿਸ ‘ਚ ਸਲਮਾਨ ਖਾਨ ਦਾ ਨਾਂ ਹਟਾਉਣ ਲਈ ਕਿਹਾ ਗਿਆ ਸੀ। ਹੁਣ ਇਸੇ ਮਾਮਲੇ ਵਿੱਚ ਬੰਬੇ ਹਾਈ ਕੋਰਟ ਨੇ ਬੀਤੇ ਦਿਨ ਯਾਨੀ ਕਿ 10 ਜੂਨ 2024 ਨੂੰ ਸਲਮਾਨ ਖ਼ਾਨ ਦਾ ਨਾਂ ਸੀ.ਬੀ.ਆਈ. ਜਾਂਚ ਲਈ ਪਟੀਸ਼ਨ ਵਿੱਚੋਂ ਹਟਾਉਣ ਦਾ ਨਿਰਦੇਸ਼ ਦਿੱਤਾ ਹੈ। ਇਸ ਤੋਂ ਸਲਮਾਨ ਖਾਨ ਦੇ ਪ੍ਰਸ਼ੰਸਕ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਸਲਮਾਨ ਖਾਨ ਨੂੰ ਵੱਡੀ ਰਾਹਤ ਮਿਲੀ ਹੈ।
ਦੋਸ਼ੀ ਅਨੁਜ ਥਾਪਨ ਦੀ ਮਾਂ ਅਤੇ ਪਟੀਸ਼ਨਕਰਤਾ ਰੀਤਾ ਦੇਵੀ ਨੂੰ ਅਦਾਲਤ ਨੇ ਪਟੀਸ਼ਨ ‘ਚੋਂ ਸਲਮਾਨ ਖਾਨ ਦਾ ਨਾਂ ਹਟਾਉਣ ਦਾ ਨਿਰਦੇਸ਼ ਦਿੱਤਾ ਹੈ। ਅਦਾਲਤ ਨੇ ਕਿਹਾ- ਸਲਮਾਨ ਖਾਨ ਦਾ ਨਾਂ ਪਟੀਸ਼ਨ ‘ਚੋਂ ਹਟਾਇਆ ਜਾਣਾ ਚਾਹੀਦਾ ਹੈ। ਪਟੀਸ਼ਨ ‘ਚ ਸਲਮਾਨ ਖਾਨ ‘ਤੇ ਕੋਈ ਦੋਸ਼ ਜਾਂ ਰਾਹਤ ਦੀ ਮੰਗ ਨਹੀਂ ਕੀਤੀ ਗਈ ਹੈ। ਇਸ ਲਈ ਪਟੀਸ਼ਨ ‘ਚ ਸਲਮਾਨ ਖਾਨ ਨੂੰ ਸ਼ਾਮਲ ਰੱਖਣ ਦਾ ਕੋਈ ਮਤਲਬ ਨਹੀਂ ਹੈ।”