ਚੰਡੀਗੜ੍ਹ : ਇੱਥੋਂ ਦੇ ਸੈਕਟਰ-43 ਜ਼ਿਲ੍ਹਾ ਅਦਾਲਤ (Sector-43 District Court) ਦੀ ਦੂਜੀ ਮੰਜ਼ਿਲ ‘ਤੇ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਦੁਪਹਿਰ ਕਰੀਬ 2 ਵਜੇ ਵਾਪਰੀ। ਅਦਾਲਤ ‘ਚ ਗੋਲੀ ਚੱਲਣ ਤੋਂ ਬਾਅਦ ਰੌਲਾ ਪੈ ਗਿਆ ਜਦੋਂ ਸਹੁਰੇ ਨੇ ਆਪਣੇ ਅਫਸਰ ਜਵਾਈ ਦਾ ਕਤਲ ਕਰ ਦਿੱਤਾ।

ਸੂਤਰਾਂ ਮੁਤਾਬਕ ਅਦਾਲਤ ਵਿੱਚ 3 ਤੋਂ 4 ਰਾਉਂਡ ਫਾਇਰ ਕਰਦੇ ਹੋਏ ਆਈ.ਆਰ.ਐਸ ਅਧਿਕਾਰੀ ਦੀ ਸ਼ਰੇਆਮ ਹੱਤਿਆ ਕਰ ਦਿੱਤੀ ਗਈ। ਪੁਲਿਸ ਅਤੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।  ਦੱਸਿਆ ਜਾ ਰਿਹਾ ਹੈ ਕਿ ਆਈ.ਆਰ.ਐਸ. ਅਧਿਕਾਰੀ ਨੇ ਆਪਣੇ ਮੁਅੱਤਲ ਏ.ਆਈ.ਜੀ. ਸਹੁਰੇ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ ਘਰੇਲੂ ਝਗੜੇ ਕਾਰਨ ਇਹ ਘਟਨਾ ਵਾਪਰੀ ਹੈ। ਇਹ ਘਟਨਾ ਅਦਾਲਤ ਦੀ ਵਿੱਚ ਪੇਸ਼ੀ ਦੌਰਾਨ ਵਾਪਰੀ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply