ਬਾਲੀਵੁੱਡ : ਅਦਾਕਾਰਾ ਤਾਪਸੀ ਪੰਨੂ (Actress Taapsee Pannu) ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਹੈ। ਅਭਿਨੇਤਰੀ ਨੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਅਤੇ ਬੈਡਮਿੰਟਨ ਖਿਡਾਰੀ ਮੈਥਿਆਸ ਬੋ (Mathias Bo) ਨਾਲ ਵਿਆਹ ਕਰ ਲਿਆ ਹੈ। ਖਬਰਾਂ ਮੁਤਾਬਕ ਤਾਪਸੀ ਅਤੇ ਮੈਥਿਆਸ ਬੋ ਦਾ ਵਿਆਹ 23 ਮਾਰਚ ਨੂੰ ਉਦੈਪੁਰ ‘ਚ ਹੋਇਆ ਸੀ। ਸਮਾਰੋਹ ‘ਚ ਉਨ੍ਹਾਂ ਦੇ ਪਰਿਵਾਰ ਅਤੇ ਕਰੀਬੀ ਦੋਸਤਾਂ ਨੇ ਸ਼ਿਰਕਤ ਕੀਤੀ।

ਖਬਰਾਂ ਮੁਤਾਬਕ ਪ੍ਰੀ-ਵੈਡਿੰਗ ਫੰਕਸ਼ਨ 20 ਮਾਰਚ ਨੂੰ ਸ਼ੁਰੂ ਹੋਏ ਸਨ। ਦੋਵੇਂ ਆਪਣੇ ਵਿਆਹ ਨੂੰ ਮੀਡੀਆ ਤੋਂ ਦੂਰ ਰੱਖਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਇਸ ਦਿਨ ਨੂੰ ਬਹੁਤ ਹੀ ਨਿੱਜੀ ਅਤੇ ਖਾਸ ਲੋਕਾਂ ਨਾਲ ਮਨਾਉਣ ਦਾ ਫ਼ੈਸਲਾ ਕੀਤਾ। ਨਿਰਦੇਸ਼ਕ ਅਤੇ ਦੋਸਤ ਅਨੁਰਾਗ ਕਸ਼ਯਪ ਅਤੇ ਉਨ੍ਹਾਂ ਦੇ ‘ਥੱਪੜ’ ਕੋ-ਸਟਾਰ ਪਵੇਲ ਗੁਲਾਟੀ ਵਿਆਹ ‘ਚ ਸ਼ਾਮਲ ਹੋਏ। ਇਸ ਤੋਂ ਇਲਾਵਾ ਲੇਖਿਕਾ ਕਨਿਕਾ ਢਿੱਲੋਂ ਵੀ ਆਪਣੇ ਪਤੀ ਨਾਲ ਵਿਆਹ ਵਿੱਚ ਸ਼ਾਮਲ ਹੋਈ।

ਦੱਸ ਦੇਈਏ ਕਿ ਤਾਪਸੀ ਅਤੇ ਮੈਥਿਆਸ ਪਹਿਲੀ ਵਾਰ 2013 ਵਿੱਚ ਇੰਡੀਅਨ ਬੈਡਮਿੰਟਨ ਲੀਗ ਦੇ ਉਦਘਾਟਨ ਸਮਾਰੋਹ ਵਿੱਚ ਮਿਲੇ ਸਨ। 10 ਸਾਲਾਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਤਾਪਸੀ ਅਤੇ ਮਥਿਆਸ ਹਮੇਸ਼ਾ ਆਪਣੇ ਰਿਸ਼ਤੇ ਨੂੰ ਗੁਪਤ ਰੱਖਣਾ ਪਸੰਦ ਕਰਦੇ ਹਨ। ਹਾਲਾਂਕਿ, ਇੱਕ ਇੰਟਰਵਿਊ ਵਿੱਚ, ਅਦਾਕਾਰਾ ਨੇ ਦੱਸਿਆ ਸੀ ਕਿ ਦੋਵਾਂ ਨੇ ਐਕਸ ‘ਤੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਫਿਰ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਉਹ ਮੈਥਿਆਸ ਤੋਂ ਬਹੁਤ ਖੁਸ਼ ਹੈ।

Leave a Reply