ਮੁੰਬਈ: ਬਾਲੀਵੁੱਡ ਅਦਾਕਾਰ ਗੋਵਿੰਦਾ (Bollywood Actor Govinda) ਨੇ ਆਪਣੀ ਦਮਦਾਰ ਅਦਾਕਾਰੀ, ਕਾਮੇਡੀ ਅਤੇ ਡਾਂਸ ਨਾਲ ਬਾਲੀਵੁੱਡ ‘ਚ ਆਪਣੀ ਵੱਖਰੀ ਪਹਿਚਣ ਬਣਾਈ ਹੋਈ ਹੈ। ਉਨ੍ਹਾਂ ਦੀਆਂ ਸਾਰੀਆਂ ਫਿਲਮਾਂ ਨੂੰ ਅੱਜ ਵੀ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਹਾਲਾਂਕਿ ਗੋਵਿੰਦਾ ਕਈ ਸਾਲਾਂ ਤੋਂ ਵੱਡੇ ਪਰਦੇ ਤੋਂ ਦੂਰ ਹਨ। ਪਰ ਉਹ ਅਕਸਰ ਸੁਰਖੀਆਂ ‘ਚ ਬਣੀ ਰਹਿੰਦੇ ਹਨ। ਬੀਤੇ ਦਿਨ ਗੋਵਿੰਦਾ ਉੱਤਰ ਪ੍ਰਦੇਸ਼ ਦੇ ਵਾਰਾਣਸੀ ਸਥਿਤ ਸ਼੍ਰੀਕਾਸ਼ੀ ਵਿਸ਼ਵਨਾਥ ਮੰਦਿਰ (Srikashi Vishwanath Temple) ‘ਚ ਬਾਬਾ ਦੇ ਦਰਸ਼ਨ ਕਰਨ ਆਏ ਸਨ। ਅਦਾਕਾਰ ਦਾ ਮੰਦਰ ‘ਚ ਮੱਥਾ ਟੇਕਣ ਦਾ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਗੋਵਿੰਦਾ ਨੇ ਸ਼੍ਰੀਕਾਸ਼ੀ ਵਿਸ਼ਵਨਾਥ ਮੰਦਰ ‘ਚ ਟੇਕਿਆ ਮੱਥਾ
ਗੋਵਿੰਦਾ ਬੀਤੀ ਰਾਤ ਕਰੀਬ 10 ਵਜੇ ਬਾਬਾ ਦੇ ਦਰਸ਼ਨਾਂ ਲਈ ਸ਼੍ਰੀਕਾਸ਼ੀ ਵਿਸ਼ਵਨਾਥ ਮੰਦਰ ਪਹੁੰਚੇ। ਉਹ ਆਪਣੇ ਕਰੀਬੀ ਦੋਸਤਾਂ ਦੇ ਨਾਲ ਬਾਬਾ ਕਾਸ਼ੀ ਵਿਸ਼ਵਨਾਥ ਦੇ ਗਿਆਨਵਾਪੀ ਗੇਟ ਨੰਬਰ 4 ਤੋਂ ਸਿੱਧਾ ਕਾਸ਼ੀ ਵਿਸ਼ਵਨਾਥ ਮੰਦਰ ਪਹੁੰਚੇ। ਗੋਵਿੰਦਾ ਮੰਦਰ ਦੇ ਦਰਸ਼ਨਾਂ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆਏ।
ਇਸ ਦੌਰਾਨ ਅਦਾਕਾਰ ਨੇ ਪਹਿਲਾਂ ਸ਼ਿਖਰ ਦਰਸ਼ਨ ਕੀਤੇ ਅਤੇ ਫਿਰ ਝਾਂਕੀ ਦੇ ਦਰਸ਼ਨ ਕੀਤੇ। ਇੱਥੇ ਰਸਮਾਂ ਅਨੁਸਾਰ ਪੂਜਾ ਕਰਨ ਤੋਂ ਬਾਅਦ ਗੋਵਿੰਦਾ ਵੀ ਦਰਸ਼ਨਾਂ ਲਈ ਮਾਤਾ ਅੰਨਪੂਰਨਾ ਦੇ ਮੰਦਰ ਪਹੁੰਚੇ।ਅਦਾਕਾਰ ਨੇ ਪਵਿੱਤਰ ਅਸਥਾਨ ਵਿੱਚ ਦੇਵੀ ਮਾਤਾ ਦੇ ਦਰਸ਼ਨ ਕੀਤੇ ਅਤੇ ਚੁੰਨੀ ਵੀ ਪਹਿਨੀ। ਕਾਸ਼ੀ ਵਿਸ਼ਵਨਾਥ ਮੰਦਰ ‘ਚ ਬਾਬਾ ਦਾ ਆਸ਼ੀਰਵਾਦ ਲੈਣ ਤੋਂ ਬਾਅਦ ਗੋਵਿੰਦਾ ਕਾਫੀ ਖੁਸ਼ ਨਜ਼ਰ ਆਏ। ਦਰਸ਼ਨ ਕਰਨ ਤੋਂ ਬਾਅਦ ਅਦਾਕਾਰ ਨੇ ‘ਹਰ-ਹਰ ਮਹਾਦੇਵ’ ਦਾ ਨਾਅਰਾ ਵੀ ਲਾਇਆ।
ਗੋਵਿੰਦਾ ਇਸ ਤੋਂ ਪਹਿਲਾਂ ਵੀ ਆ ਚੁੱਕੇ ਹਨ ਕਾਸ਼ੀ
ਇਸ ਤੋਂ ਪਹਿਲਾਂ ਵੀ ਗੋਵਿੰਦਾ ਕਈ ਵਾਰ ਕਾਸ਼ੀ ਆ ਚੁੱਕੇ ਹਨ। ਦੇਰ ਰਾਤ ਕਾਸ਼ੀ ਵਿਸ਼ਵਨਾਥ ਮੰਦਿਰ ਦੇ ਦਰਸ਼ਨ ਕਰਨ ਸਮੇਂ ਪ੍ਰਸ਼ੰਸਕਾਂ ਨੇ ਹਰ-ਹਰ ਮਹਾਦੇਵ ਦੇ ਨਾਅਰਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਰਸਮਾਂ ਅਨੁਸਾਰ ਕਾਸ਼ੀ ਵਿਸ਼ਵਨਾਥ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਗੋਵਿੰਦਾ ਬਾਹਰ ਆਏ । ਇਸ ਦੌਰਾਨ ਉਹ ਕੈਂਪਸ ਦੀ ਸ਼ਾਨ ਨੂੰ ਦੇਖ ਕੇ ਕਾਫੀ ਖੁਸ਼ ਨਜ਼ਰ ਆਏ।
ਪੀਐਮ ਮੋਦੀ ਨੂੰ ਸ਼ੁੱਭਕਾਮਨਾਵਾਂ
ਇਸ ਦੌਰਾਨ ਗੋਵਿੰਦਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਾਰਾਣਸੀ ਤੋਂ ਤੀਜੀ ਵਾਰ ਚੋਣ ਲੜਨ ਦੀ ਗੱਲ ਵੀ ਕਹੀ। ਗੋਵਿੰਦਾ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ। ਇਸ ਦੌਰਾਨ ਗੋਵਿੰਦਾ ਨੇ ਮੰਦਰ ਦੇ ਬਾਹਰ ਮੌਜੂਦ ਪੁਲਿਸ ਕਰਮਚਾਰੀਆਂ ਨਾਲ ਵੀ ਗੱਲਬਾਤ ਕੀਤੀ। ਅਭਿਨੇਤਾ ਨੂੰ ਦੇਖਣ ਲਈ ਮੰਦਰ ‘ਚ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ। ਫਿਲਹਾਲ ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।