ਨਵੀਂ ਦਿੱਲੀ : ਅਗਸਤ ‘ਚ ਕੁੱਲ ਜੀ.ਐੱਸ.ਟੀ ਕੁਲੈਕਸ਼ਨ (GST Collections) 10 ਫੀਸਦੀ ਵਧ ਕੇ ਲਗਭਗ 1.75 ਲੱਖ ਕਰੋੜ ਰੁਪਏ ਹੋ ਗਿਆ। ਐਤਵਾਰ ਨੂੰ ਯਾਨੀ ਅੱਜ ਜਾਰੀ ਸਰਕਾਰੀ ਅੰਕੜਿਆਂ ‘ਚ ਇਹ ਜਾਣਕਾਰੀ ਦਿੱਤੀ ਗਈ। ਪਿਛਲੇ ਸਾਲ ਅਗਸਤ ‘ਚ ਗੁਡਸ ਐਂਡ ਸਰਵਿਸ ਟੈਕਸ (ਜੀ.ਐੱਸ.ਟੀ) ਦਾ ਮਾਲੀਆ 1.59 ਲੱਖ ਕਰੋੜ ਰੁਪਏ ਸੀ। ਜਦਕਿ ਇਸ ਸਾਲ ਜੁਲਾਈ ‘ਚ ਇਹ 1.82 ਲੱਖ ਕਰੋੜ ਰੁਪਏ ਸੀ। ਅਗਸਤ 2024 ‘ਚ ਘਰੇਲੂ ਮਾਲੀਆ 9.2 ਫੀਸਦੀ ਵਧ ਕੇ ਲਗਭਗ 1.25 ਲੱਖ ਕਰੋੜ ਰੁਪਏ ਹੋ ਗਿਆ।
ਵਸਤੂਆਂ ਦੀ ਦਰਾਮਦ ਤੋਂ ਕੁੱਲ ਜੀ.ਐੱਸ.ਟੀ ਮਾਲੀਆ 12.1 ਫੀਸਦੀ ਵਧ ਕੇ 49,976 ਕਰੋੜ ਰੁਪਏ ਹੋ ਗਿਆ। ਸਮੀਖਿਆ ਅਧੀਨ ਮਹੀਨੇ ‘ਚ 24,460 ਕਰੋੜ ਰੁਪਏ ਦੇ ਰਿਫੰਡ ਜਾਰੀ ਕੀਤੇ ਗਏ, ਜੋ ਸਾਲਾਨਾ ਆਧਾਰ ‘ਤੇ 38 ਫੀਸਦੀ ਜ਼ਿਆਦਾ ਹੈ। ਸਮੀਖਿਆ ਅਧੀਨ ਮਹੀਨੇ ‘ਚ ਰਿਫੰਡ ਐਡਜਸਟਮੈਂਟ ਤੋਂ ਬਾਅਦ ਸ਼ੁੱਧ ਜੀ.ਐੱਸ.ਟੀ ਮਾਲੀਆ 6.5 ਫੀਸਦੀ ਵਧ ਕੇ 1.5 ਲੱਖ ਕਰੋੜ ਰੁਪਏ ਿਰਹਾ।