ਨਵੀਂ ਦਿੱਲੀ: ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਕ੍ਰਿਕਟ ਟੀਮ ਨੇ ਵਿਸ਼ਵ ਕੱਪ 2023 (World Cup 2023) ਵਿੱਚ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਟੀਮ ਨੇ ਪੰਜ ਮੈਚ ਖੇਡੇ ਹਨ ਅਤੇ ਸਾਰੇ ਜਿੱਤੇ ਹਨ। ਹੁਣ ਉਸ ਦਾ ਇੰਗਲੈਂਡ ਨਾਲ ਮੁਕਾਬਲਾ ਹੈ। ਇਹ ਮੈਚ ਭਾਰਤ ਅਤੇ ਇੰਗਲੈਂਡ (India and England) ਵਿਚਾਲੇ ਲਖਨਊ ‘ਚ ਖੇਡਿਆ ਜਾਵੇਗਾ। ਜੇਕਰ ਅਸੀਂ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਭਾਰਤ ਦਾ ਪੱਲਾ ਭਾਰੀ ਨਜ਼ਰ ਆਉਂਦਾ ਹੈ। ਭਾਰਤ ਨੇ ਇੰਗਲੈਂਡ ਖ਼ਿਲਾਫ਼ ਉਸ ਦੇ ਮੁਕਾਬਲੇ ਜ਼ਿਆਦਾ ਵਨਡੇ ਮੈਚ ਜਿੱਤੇ ਹਨ। ਇੰਗਲੈਂਡ ਖ਼ਿਲਾਫ਼ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਭਾਰਤੀ ਖਿਡਾਰੀਆਂ ਦੀ ਸੂਚੀ ‘ਤੇ ਨਜ਼ਰ ਮਾਰੀਏ ਤਾਂ ਇਸ ‘ਚ ਵਿਰਾਟ ਕੋਹਲੀ ਦਾ ਨਾਂ ਵੀ ਸ਼ਾਮਲ ਹੈ।
ਭਾਰਤ ਲਈ ਵਨਡੇ ਮੈਚਾਂ ‘ਚ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਖ਼ਿਲਾਫ਼ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਸੂਚੀ ‘ਚ ਕੋਹਲੀ ਚੌਥੇ ਸਥਾਨ ‘ਤੇ ਹਨ। ਉਨ੍ਹਾਂ ਨੇ 35 ਮੈਚਾਂ ‘ਚ 1340 ਦੌੜਾਂ ਬਣਾਈਆਂ ਹਨ। ਕੋਹਲੀ ਨੇ 3 ਸੈਂਕੜੇ ਅਤੇ 9 ਅਰਧ ਸੈਂਕੜੇ ਲਗਾਏ ਹਨ। ਇਸ ਸੂਚੀ ‘ਚ ਮਹਿੰਦਰ ਸਿੰਘ ਧੋਨੀ ਟਾਪ ‘ਤੇ ਹਨ। ਧੋਨੀ ਨੇ 48 ਮੈਚਾਂ ‘ਚ 1546 ਦੌੜਾਂ ਬਣਾਈਆਂ ਹਨ। ਧੋਨੀ ਨੇ 1 ਸੈਂਕੜਾ ਅਤੇ 10 ਅਰਧ ਸੈਂਕੜੇ ਲਗਾਏ ਹਨ। ਦੂਜੇ ਨੰਬਰ ‘ਤੇ ਯੁਵਰਾਜ ਸਿੰਘ ਹਨ। ਯੁਵੀ ਨੇ 37 ਮੈਚਾਂ ‘ਚ 1523 ਦੌੜਾਂ ਬਣਾਈਆਂ ਹਨ। ਸਚਿਨ ਤੇਂਦੁਲਕਰ ਤੀਜੇ ਨੰਬਰ ‘ਤੇ ਹਨ। ਸਚਿਨ ਨੇ 37 ਮੈਚਾਂ ‘ਚ 1455 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ 3 ਸੈਂਕੜੇ ਅਤੇ 9 ਅਰਧ ਸੈਂਕੜੇ ਲਗਾਏ ਹਨ।
ਦਿਲਚਸਪ ਗੱਲ ਇਹ ਹੈ ਕਿ ਇੰਗਲੈਂਡ ਖ਼ਿਲਾਫ਼ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਖਿਡਾਰੀਆਂ ਦੀ ਸੂਚੀ ‘ਚ ਰਵਿੰਦਰ ਜਡੇਜਾ ਸਿਖਰ ‘ਤੇ ਹਨ। ਉਸ ਨੇ 25 ਮੈਚਾਂ ‘ਚ 38 ਵਿਕਟਾਂ ਲਈਆਂ ਹਨ। ਦੂਜੇ ਨੰਬਰ ‘ਤੇ ਹਰਭਜਨ ਸਿੰਘ ਹਨ। ਭੱਜੀ ਨੇ 23 ਮੈਚਾਂ ‘ਚ 36 ਵਿਕਟਾਂ ਲਈਆਂ ਹਨ। ਰਵੀਚੰਦਰਨ ਅਸ਼ਵਿਨ ਤੀਜੇ ਨੰਬਰ ‘ਤੇ ਹਨ। ਅਸ਼ਵਿਨ ਨੇ 3 ਮੈਚਾਂ ‘ਚ 35 ਵਿਕਟਾਂ ਲਈਆਂ ਹਨ।
ਜ਼ਿਕਰਯੋਗ ਹੈ ਕਿ ਧਰਮਸ਼ਾਲਾ ‘ਚ ਜਿੱਤ ਦੇ ਨਾਲ ਹੀ ਭਾਰਤੀ ਟੀਮ ਸੈਮੀਫਾਈਨਲ ਦੇ ਨੇੜੇ ਆ ਗਈ ਹੈ। ਉਹ ਅੰਕ ਸੂਚੀ ਵਿਚ ਸਿਖਰ ‘ਤੇ ਹੈ। ਭਾਰਤ ਨੇ 5 ਮੈਚ ਖੇਡੇ ਹਨ ਅਤੇ ਸਾਰੇ ਜਿੱਤੇ ਹਨ। ਭਾਰਤ ਦੇ 10 ਅੰਕ ਹਨ। ਜੇਕਰ ਇੰਗਲੈਂਡ ਦੀ ਗੱਲ ਕਰੀਏ ਤਾਂ ਉਹ 9ਵੇਂ ਨੰਬਰ ‘ਤੇ ਹੈ। ਇੰਗਲੈਂਡ ਨੇ ਚਾਰ ਮੈਚ ਖੇਡੇ ਹਨ ਅਤੇ ਸਿਰਫ ਇੱਕ ਜਿੱਤਿਆ ਹੈ।
The post World Cup 2023: ਭਾਰਤ ਤੇ ਇੰਗਲੈਂਡ ਵਿਚਾਲੇ ਲਖਨਊ ‘ਚ ਖੇਡਿਆ ਜਾਵੇਗਾ ਮੈਚ appeared first on Time Tv.