November 5, 2024

World Cup 2023 : ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 21 ਦੌੜਾਂ ਨਾਲ ਹਰਾਇਆ

CWC 23 : ਪਾਕਿ ਨੇ ਨਿਊਜ਼ੀਲੈਂਡ ਨੂੰ 21 ਦੌੜਾਂ ...

ਸਪੋਰਟਸ ਡੈਸਕ : ਨਿਊਜ਼ੀਲੈਂਡ ਅਤੇ ਪਾਕਿਸਤਾਨ ਵਿਚਾਲੇ ਵਨਡੇ ਵਿਸ਼ਵ ਕੱਪ 2023 ( World Cup 2023) ਦਾ 35ਵਾਂ ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ (M Chinnaswamy Stadium) ‘ਚ ਖੇਡਿਆ ਗਿਆ। ਮੀਂਹ ਨਾਲ ਪ੍ਰਭਾਵਿਤ ਮੈਚ ‘ਚ ਪਾਕਿਸਤਾਨ ਨੇ DLS (ਡਕਵਰਥ ਲੁਈਸ ਨਿਯਮ) ਤਹਿਤ ਨਿਊਜ਼ੀਲੈਂਡ (New Zealand) ਨੂੰ 21 ਦੌੜਾਂ ਨਾਲ ਹਰਾਇਆ। ਹਾਲਾਂਕਿ ਪਾਕਿਸਤਾਨ ਦੀ ਜਿੱਤ ਤੋਂ ਬਾਅਦ ਸੈਮੀਫਾਈਨਲ ਦੀ ਦੌੜ ਦਿਲਚਸਪ ਹੋ ਗਈ ਹੈ। ਪਾਕਿਸਤਾਨ ਦਾ ਅਗਲਾ ਮੈਚ ਇੰਗਲੈਂਡ ਨਾਲ ਹੈ ਜਦਕਿ ਨਿਊਜ਼ੀਲੈਂਡ ਦਾ ਅਗਲਾ ਮੈਚ ਸ਼੍ਰੀਲੰਕਾ ਨਾਲ ਹੈ। ਜੇਕਰ ਦੋਵੇਂ ਟੀਮਾਂ ਇਹ ਮੈਚ ਜਿੱਤਦੀਆਂ ਹਨ ਤਾਂ ਸਾਰਿਆਂ ਦੀਆਂ ਨਜ਼ਰਾਂ ਨੈੱਟ ਰਨ ਰੇਟ ‘ਤੇ ਹੋਣਗੀਆਂ। ਇਸ ਦੌਰਾਨ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਵੀ ਹੋਣਗੀਆਂ ਕਿ ਅਫਗਾਨਿਸਤਾਨ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਖਿਲਾਫ ਹੋਣ ਵਾਲੇ ਮੈਚਾਂ ‘ਚ ਕੀ ਕਰਦਾ ਹੈ।

 ਪਾਕਿਸਤਾਨ ਨੇ ਟਾਸ ਜਿੱਤ ਕੇ ਨਿਊਜ਼ੀਲੈਂਡ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਊਜ਼ੀਲੈਂਡ ਨੇ ਰਚਿਨ ਰਵਿੰਦਰਾ (108) ਦੇ ਸੈਂਕੜੇ ਅਤੇ ਕਪਤਾਨ ਕੇਨ ਵਿਲੀਅਮਸਨ ਦੀਆਂ 95 ਦੌੜਾਂ ਦੀ ਪਾਰੀ ਦੀ ਬਦੌਲਤ ਪਾਕਿਸਤਾਨ ਨੂੰ 6 ਵਿਕਟਾਂ ਦੇ ਨੁਕਸਾਨ ‘ਤੇ 402 ਦੌੜਾਂ ਦਾ ਟੀਚਾ ਦਿੱਤਾ। ਇਹ ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਵੀ ਹੈ। ਰਚਿਨ ਨੇ 94 ਗੇਂਦਾਂ ਵਿੱਚ 15 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 108 ਦੌੜਾਂ ਬਣਾਈਆਂ ਜਦਕਿ ਵਿਲੀਅਮਸਨ ਨੇ 79 ਗੇਂਦਾਂ ਵਿੱਚ 95 ਦੌੜਾਂ ਬਣਾਈਆਂ ਜਿਸ ਵਿੱਚ 10 ਚੌਕੇ ਅਤੇ 2 ਛੱਕੇ ਸ਼ਾਮਲ ਸਨ।

ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਨੇ ਇਕ ਵਿਕਟ ਦੇ ਨੁਕਸਾਨ ‘ਤੇ 145 ਦੌੜਾਂ ਬਣਾ ਲਈਆਂ ਹਨ। ਫਖਰ ਜ਼ਮਾਨ ਨੇ ਸੈਂਕੜਾ ਲਗਾਇਆ। ਬਾਬਰ ਆਜ਼ਮ ਨੇ ਵੀ ਅਰਧ ਸੈਂਕੜਾ ਲਗਾਇਆ। ਫਿਰ ਮੀਂਹ ਨੇ ਖੇਡ ਨੂੰ ਰੋਕ ਦਿੱਤਾ। ਡੀ. ਐਲ. ਐਸ. ਮੁਤਾਬਕ ਪਾਕਿਸਤਾਨ ਨੂੰ ਜਿੱਤ ਲਈ 21.3 ਓਵਰਾਂ ਵਿੱਚ 150 ਦੌੜਾਂ ਦੀ ਲੋੜ ਸੀ ਪਰ ਉਹ ਉਸ ਤੋਂ 10 ਦੌੜਾਂ ਅੱਗੇ ਸੀ। ਜਦੋਂ ਮੀਂਹ ਰੁਕਿਆ ਤਾਂ ਮੈਚ ਸ਼ੁਰੂ ਹੋਇਆ। ਉਨ੍ਹਾਂ ਨੂੰ 342 ਦੌੜਾਂ ਦਾ ਟੀਚਾ ਮਿਲਿਆ। ਉਨ੍ਹਾਂ ਨੇ 117 ਗੇਂਦਾਂ ਵਿੱਚ 182 ਦੌੜਾਂ ਬਣਾਉਣੀਆਂ ਸਨ। ਪਰ ਮੈਚ ਦੌਰਾਨ ਮੁੜ ਮੀਂਹ ਪੈਣ ਲੱਗਾ। ਮੀਂਹ ਦੇ ਦੁਬਾਰਾ ਸ਼ੁਰੂ ਹੋਣ ਸਮੇਂ ਪਾਕਿਸਤਾਨ 1 ਵਿਕਟ ਗੁਆ ਕੇ 200 ਦੌੜਾਂ ਬਣਾ ਚੁੱਕਾ ਸੀ। ਇਸ ਤੋਂ ਬਾਅਦ ਮੀਂਹ ਕਾਰਨ ਮੈਚ ਨਹੀਂ ਖੇਡਿਆ ਜਾ ਸਕਿਆ ਤੇ ਪਾਕਿਸਤਾਨ ਨੂੰ ਜੇਤੂ ਐਲਾਨ ਦਿੱਤਾ ਗਿਆ।

The post World Cup 2023 : ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 21 ਦੌੜਾਂ ਨਾਲ ਹਰਾਇਆ appeared first on Time Tv.

By admin

Related Post

Leave a Reply