ਸਪੋਰਟਸ ਡੈਸਕ : ਪਾਕਿਸਤਾਨ ਦੀ ਕਪਤਾਨ ਫਾਤਿਮਾ ਸਨਾ (Pakistan Captain Fatima Sana) ਆਸਟ੍ਰੇਲੀਆ ਦੇ ਖ਼ਿਲਾਫ਼ ਮਹਿਲਾ ਟੀ-20 ਵਿਸ਼ਵ ਕੱਪ ਦੇ ਅਹਿਮ ਮੈਚ ‘ਚ ਨਹੀਂ ਖੇਡ ਸਕੇਗੀ ਕਿਉਂਕਿ ਉਹ ਆਪਣੇ ਪਿਤਾ ਦੇ ਦੇਹਾਂਤ ਕਾਰਨ ਘਰ ਪਰਤ ਰਹੀ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਅੱਜ ਯਾਨੀ ਵੀਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਫਾਤਿਮਾ ਦੀ ਜਲਦ ਤੋਂ ਜਲਦ ਘਰ ਵਾਪਸੀ ਦੀ ਵਿਵਸਥਾ ਕਰ ਰਿਹਾ ਹੈ। ਅੱਜ ਯਾਨੀ ਵੀਰਵਾਰ ਸਵੇਰੇ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ।
ਪੀ.ਸੀ.ਬੀ ਦੇ ਇਕ ਅਧਿਕਾਰੀ ਨੇ ਕਿਹਾ, ‘ਉਹ ਸ਼ੁੱਕਰਵਾਰ ਨੂੰ ਆਸਟ੍ਰੇਲੀਆ ਦੇ ਖ਼ਿਲਾਫ਼ ਹੋਣ ਵਾਲੇ ਮੈਚ ‘ਚ ਨਹੀਂ ਖੇਡ ਸਕੇਗੀ।’ ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਉਪ ਕਪਤਾਨ ਮੁਨੀਬਾ ਅਲੀ ਆਸਟ੍ਰੇਲੀਆ ਖ਼ਿਲਾਫ਼ ਟੀਮ ਦੀ ਅਗਵਾਈ ਕਰੇਗੀ। 22 ਸਾਲਾ ਫਾਤਿਮਾ ਨੇ ਟੂਰਨਾਮੈਂਟ ‘ਚ ਹੁਣ ਤੱਕ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ‘ਚ ਚੰਗਾ ਪ੍ਰਦਰਸ਼ਨ ਕੀਤਾ ਹੈ।
ਪਾਕਿਸਤਾਨ ਨੂੰ ਸੈਮੀਫਾਈਨਲ ਦੀ ਦੌੜ ‘ਚ ਬਣੇ ਰਹਿਣ ਲਈ ਬਾਕੀ ਬਚੇ ਦੋ ਮੈਚਾਂ ‘ਚੋਂ ਘੱਟੋ-ਘੱਟ ਇਕ ਮੈਚ ਜਿੱਤਣਾ ਹੋਵੇਗਾ। ਪਾਕਿਸਤਾਨ ਦੇ ਇਸ ਸਮੇਂ ਦੋ ਮੈਚਾਂ ਵਿੱਚ ਦੋ ਅੰਕ ਹਨ ਅਤੇ ਉਹ ਆਸਟ੍ਰੇਲੀਆ ਅਤੇ ਭਾਰਤ ਤੋਂ ਬਾਅਦ ਗਰੁੱਪ ਵਿੱਚ ਤੀਜੇ ਸਥਾਨ ’ਤੇ ਹੈ। ਉਹ ਸੋਮਵਾਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਆਪਣਾ ਆਖਰੀ ਮੈਚ ਖੇਡੇਗਾ।
The post Women’s T20 World Cup: ਪਿਤਾ ਦੇ ਦੇਹਾਂਤ ਕਾਰਨ ਘਰ ਪਰਤ ਰਹੀ ਹੈ ਪਾਕਿਸਤਾਨ ਦੀ ਕਪਤਾਨ ਫਾਤਿਮਾ ਸਨਾ appeared first on Time Tv.