ਸਪੋਰਟਸ ਨਿਊਜ਼ : ਸੀਨੀਅਰ ਖਿਡਾਰਨ ਦੀਪਤੀ ਸ਼ਰਮਾ (Deepti Sharma) ਨੇ ਕਿਹਾ ਕਿ ਮਹਿਲਾ ਟੀ-20 ਏਸ਼ੀਆ ਕੱਪ ‘ਚ ਭਾਰਤੀ ਟੀਮ ਦੀ ਸਫਲਤਾ ਦਾ ਫਾਰਮੂਲਾ ਇਕ ਵਾਰ ‘ਚ ਇਕ ਮੈਚ ‘ਤੇ ਧਿਆਨ ਦੇਣਾ ਹੈ, ਕਿਉਂਕਿ ਜਦੋਂ ਪਿਛਲੀ ਵਾਰ ਟੀਮ ਇੱਥੇ ਖੇਡੀ ਸੀ, ਇਸ ਤੋਂ ਬਾਅਦ ਹਾਲਾਤ ‘ਚ ਕੋਈ ਖਾਸ ਬਦਲਾਅ ਨਹੀਂ ਹੋਇਆ ਹੈ। ਭਾਰਤ ਨੇ ਮੰਗਲਵਾਰ ਨੂੰ ਗਰੁੱਪ ਏ ਦੇ ਆਖਰੀ ਮੈਚ ਵਿੱਚ ਨੇਪਾਲ ਨੂੰ 82 ਦੌੜਾਂ ਨਾਲ ਹਰਾਇਆ। ਇਸ ਮੈਚ ‘ਚ ਸ਼ੈਫਾਲੀ ਵਰਮਾ ਨੇ 48 ਗੇਂਦਾਂ ‘ਚ 81 ਦੌੜਾਂ ਦੀ ਤੂਫਾਨੀ ਪਾਰੀ ਖੇਡੀ, ਜਦਕਿ ਦੀਪਤੀ ਨੇ 13 ਦੌੜਾਂ ‘ਤੇ 3 ਵਿਕਟਾਂ ਲਈਆਂ।

ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਤਿੰਨ ਵਿਕਟਾਂ ‘ਤੇ 178 ਦੌੜਾਂ ਬਣਾਈਆਂ ਅਤੇ ਇਸ ਤੋਂ ਬਾਅਦ ਨੇਪਾਲ ਨੂੰ ਨਿਰਧਾਰਤ 20 ਓਵਰਾਂ ‘ਚ 9 ਵਿਕਟਾਂ ‘ਤੇ 98 ਦੌੜਾਂ ‘ਤੇ ਹੀ ਰੋਕ ਦਿੱਤਾ। ਦੀਪਤੀ ਨੇ ਮੈਚ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, “ਅਸੀਂ ਪਹਿਲੇ ਮੈਚ ਤੋਂ ਹੀ ਹਰ ਮੈਚ ਅਤੇ ਹਰ ਸਥਿਤੀ ਨੂੰ ਲੈ ਕੇ ਬਹੁਤ ਆਤਮਵਿਸ਼ਵਾਸ ਰੱਖਦੇ ਹਾਂ। ਹੁਣ ਸਾਡੀਆਂ ਨਜ਼ਰਾਂ ਸੈਮੀਫਾਈਨਲ ‘ਤੇ ਹਨ।” ਭਾਰਤੀ ਟੀਮ ਇਸ ਤੋਂ ਪਹਿਲਾਂ ਜੂਨ 2022 ‘ਚ ਇੱਥੇ ਖੇਡੀ ਸੀ ਅਤੇ ਦੀਪਤੀ ਨੇ ਕਿਹਾ ਕਿ ਉਦੋਂ ਤੋਂ ਹਾਲਾਤਾਂ ‘ਚ ਕੋਈ ਖਾਸ ਬਦਲਾਅ ਨਹੀਂ ਆਇਆ ਹੈ।

ਉਨ੍ਹਾਂ ਨੇ ਕਿਹਾ “ਕੁਝ ਵੀ ਨਹੀਂ ਬਦਲਿਆ,”। ਅਸੀਂ ਇਸਨੂੰ ਸਧਾਰਨ ਰੱਖਿਆ ਹੈ ਅਤੇ ਅਗਲੇ ਮੈਚ ‘ਤੇ ਧਿਆਨ ਕੇਂਦਰਿਤ ਕੀਤਾ ਹੈ। ਮੈਂ ਪਿਛਲੀ ਵਾਰ ਵੀ ਇੱਥੇ ਖੇਡਿਆ ਸੀ ਅਤੇ ਉਦੋਂ ਤੋਂ ਕੋਈ ਬਦਲਾਅ ਨਹੀਂ ਹੋਇਆ ਹੈ। ਸਾਨੂੰ ਆਪਣੇ ਆਪ ‘ਤੇ ਭਰੋਸਾ ਹੈ ਅਤੇ ਹਾਲਾਤ ਪਹਿਲਾਂ ਵਾਂਗ ਹੀ ਹਨ।” ਇਸ ਆਫ ਸਪਿਨਰ ਨੇ ਹੁਣ ਤੱਕ ਤਿੰਨ ਮੈਚਾਂ ‘ਚ 8 ਵਿਕਟਾਂ ਲਈਆਂ ਹਨ ਅਤੇ ਕਿਹਾ ਕਿ ਉਹ ਕਿਸੇ ਵੀ ਸਥਿਤੀ ‘ਚ ਗੇਂਦਬਾਜ਼ੀ ਕਰਨ ਲਈ ਤਿਆਰ ਹੈ। ਦੀਪਤੀ ਨੇ ਕਿਹਾ, ”ਮੈਂ ਹਮੇਸ਼ਾ ਕਿਸੇ ਵੀ ਸਥਿਤੀ ‘ਚ ਗੇਂਦਬਾਜ਼ੀ ਕਰਨ ਲਈ ਤਿਆਰ ਹਾਂ। ਮੈਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਸੰਦ ਹੈ। ਮੈਂ ਉਨ੍ਹਾਂ ਦਾ ਪੂਰਾ ਆਨੰਦ ਲੈਂਦੀ ਹਾਂ। ਗੇਂਦਬਾਜ਼ੀ ਇਕਾਈ ਵਜੋਂ ਅਸੀਂ ਹੁਣ ਤੱਕ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ।”

Leave a Reply